ਵੈਨਕੂਵਰ, (ਜੋਗਿੰਦਰ ਸਿੰਘ ਸੁੰਨੜ): ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਹਰ ਸਾਲ ਆਮਦਨ ਅਤੇ ਖਰਚ ਦਾ ਹਿਸਾਬ ਸੰਗਤਾਂ ਸਾਹਮਣੇ ਪੇਸ਼ ਕਰਦੀ ਹੈ। ਇਸ ਸਾਲ 2026 ਵਿੱਚ 2025 ਦੇ ਖਰਚੇ ਤੇ ਆਮਦਨ ਦਾ ਲੇਖਾ ਜੋਖਾ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਸੰਗਤਾਂ ਨੇ ਬੜੇ ਗੌਰ ਨਾਲ ਸਾਰਾ ਹਿਸਾਬ ਕਿਤਾਬ ਸਰਵਣ ਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਸਲਾਨਾ ਵਿੱਤੀ ਰਿਪੋਰਟ ਦੀ ਪ੍ਰਵਾਣਗੀ ਦਿੱਤੀ। ਉਨਾਂ ਦੱਸਿਆ ਕਿ ਗੁਰੂ ਘਰ ਸਿਰ ਕੋਈ ਕਰਜ਼ਾ ਨਹੀਂ ਹੈ। ਸਗੋਂ ਪੈਸੇ ਬੈਂਕ ਪਾਸ ਜਮਾਂ ਵੀ ਹਨ। ਰੈਨੋਵੇਸ਼ਨ ਤੋਂ ਬਾਅਦ ਸੰਗਤਾਂ ਗੁਰੂ ਘਰ ਵਿਖੇ ਪ੍ਰੋਗਰਾਮ ਵੱਧ ਕਰਵਾ ਰਹੇ ਹਨ। ਪ੍ਰਬੰਧਕ ਕਮੇਟੀ ਨੇ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਜੋ ਹਰ ਵਕਤ ਖਾਲਸਾ ਦੀਵਾਨ ਸੁਸਾਇਟੀ ਦੀ ਚੜ੍ਹਦੀ ਕਲਾ ਲੋਚਦੇ ਹਨ।

