19.1 C
Vancouver
Tuesday, July 14, 2026

ਹਰੀਆਂ ਬੇਲਾਂ ਜਥੇਬੰਦੀ ਦੇ ਸਿੰਘਾਂ ਨੇ ਬਾਬਾ ਨਿਹਾਲ ਸਿੰਘ ਦੀ ਜਥੇਦਾਰੀ ਕੀਤੀ ਰੱਦ

ਸਰੀ (ਗੁਰਵਿੰਦਰ ਸਿੰਘ ਧਾਲੀਵਾਲ): ਬੀਤੇ ਦਿਨੀਂ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿਖੇ ਪੰਜਾਬੀ ਪ੍ਰੈਸ ਕਲੱਬ ਆਫ਼ ਬੀ.ਸੀ. (ਕੈਨੇਡਾ) ਨਾਲ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਨਾਲ ਸੰਬੰਧਿਤ ਕੈਨੇਡਾ ਵਾਸੀ ਸਿੰਘਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਸਿੰਘਾਂ ਨੇ ਐਲਾਨ ਕੀਤਾ ਕਿ ਉਹ ਬਾਬਾ ਨਿਹਾਲ ਸਿੰਘ ਦੀ ਜਥੇਦਾਰੀ ਨੂੰ ਰੱਦ ਕਰਦੇ ਹਨ। ਇਸ ਸੰਬੰਧੀ ਸਿੰਘਾਂ ਵੱਲੋਂ ਹੇਠ ਲਿਖੇ ਕਾਰਨ ਪ੍ਰੈਸ ਰਿਲੀਜ਼ ਵਿੱਚ ਸਾਂਝੇ ਕੀਤੇ ਗਏ:
ਜਥੇਬੰਦੀ ਦੇ ਸਿੰਘਾਂ ਦਾ ਕਹਿਣਾ ਹੈ ਕਿ ਪੰਥਕ ਜਾਇਦਾਦਾਂ ਅਤੇ ਸੰਸਥਾਗਤ ਸੰਪਤੀਆਂ ਦੇ ਪ੍ਰਬੰਧ ਸਬੰਧੀ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ।
ਗੁਰੂ-ਘਰਾਂ, ਲੰਗਰਾਂ ਅਤੇ ਦਲ ਪੰਥ ਨਾਲ ਸੰਬੰਧਿਤ ਜਾਇਦਾਦਾਂ ਸੰਗਤ ਦੀ ਅਮਾਨਤ ਹਨ ਅਤੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤੌਰ ‘ਤੇ ਆਪਣੀ ਪਤਨੀ ਯਸ਼ਪਾਲ ਕੌਰ ਦੇ ਨਾਮ ਮਲਕੀਅਤ ਤਬਦੀਲ ਕਰ ਕੇ ਵੇਚਿਆ ਗਿਆ।
ਬਾਬਾ ਨਿਹਾਲ ਸਿੰਘ ਵੱਲੋ ਸਿੰਘਾਂ ਨਾਲ ਹੋਈਆ ਮੀਟਿੰਗਾਂ ਤੋਂ ਬਾਅਦ ਬਾਰ ਬਾਰ ਮੁਕਰਨਾ ‘ਤੇ ਜ਼ਮੀਨ ਵੇਚਣੀ।
ਸਟੇਜਾਂ ‘ਤੇ ਝੂਠ ਬੋਲ ਕੇ ਸੰਗਤ ਨੂੰ ਗੁਮਰਾਹ ਕਰਨਾ ਇਹ ਕਹਿ ਕੇ ਕਿ ਅਸੀ 150 ਕਿਲ੍ਹਾ ਜ਼ਮੀਨ ਦਲ ਪੰਥ ਹਰੀਆਂ ਵੇਲਾਂ ਦੇ ਨਾਮ ਕਰਵਾਈ
ਹਰੀਆਂ ਬੇਲਾਂ ਸੰਗਤ ਵੱਲੋਂ ਭੇਟਾ ਕੀਤੇ ਗਏ ਘੋੜੇ ਵੇਚਣਾ ਅਤੇ ਮਾਇਆ ਨਿੱਜੀ ਤੌਰ ਤੇ ਵਰਤਣੀ।
ਬਾਬਾ ਨਿਹਾਲ ਸਿੰਘ ਵਲੋ ਜਥੇਬੰਦੀ ਦੀ ਜਾਇਦਾਦ ਦਾ ਕੁਰਸੀਨਾਮਾ ਆਪਣੀ ਪਤਨੀ ਅਤੇ ਮਤਰੇਈਆਂ ਧੀਆਂ ਸੁਖਰਾਜ ਕੌਰ, ਬਲਰਾਜ ਕੌਰ ਅਤੇ ਜੀਵਨਪਾਲ ਕੌਰ ਦੇ ਨਾਮ ਲਿਖਣਾ।
ਜਥੇਬੰਦੀ ਦੇ ਸਿੰਘਾਂ ਅਨੁਸਾਰ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਵੀ ਉੱਠਾਏ ਗਏ ਸਵਾਲਾਂ ਦੇ ਸੰਤੋਸ਼ ਪੂਰਵਕ ਜਵਾਬ ਨਹੀਂ ਦਿੱਤੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਰਵੱਈਏ ਦਾ ਤਿੱਖਾ ਵਿਰੋਧ ਜਥੇਬੰਦੀ ਦੇ ਸਿੰਘਾਂ ਵੱਲੋਂ ਕੀਤਾ ਗਿਆ ਹੈ, ਜਿਸ ਦੇ ਕਾਰਨ ਇਹ ਦੱਸੇ ਗਏ ਹਨ ;
ਬਾਬਾ ਨਿਹਾਲ ਸਿੰਘ ਬਾਰੇ ਸਭ ਕੁਝ ਜਾਣਦਿਆਂ ਹੋਇਆਂ ਵੀ ਉਹਨਾਂ ਦੀ ਜ਼ਮੀਨ ਵੇਚਣ ਅਤੇ ਮਲਕੀਅਤ ਤਬਦੀਲ ਵਿੱਚ ਮਦਦ ਕਰਨੀ।
ਪ੍ਰੈਸ ਕਾਨਫਰੰਸ ਵਿੱਚ ਧਮਕੀ ਦੇਣੀ ਕਿ ਜੇ ਸਿੰਘ ਪਿੱਛੇ ਨਾ ਹਟੇ, ਤਾਂ ਪੋਲ ਖੋਲ੍ਹਾਂਗੇ।
ਜਥੇਬੰਦੀ ਦੇ ਸਿੰਘਾਂ ਨੂੰ ਆਪਸ ਵਿੱਚ ਬਹਿ ਕੇ ਗੱਲ ਕਰਨ ਲਈ ਪ੍ਰੇਰਨ ਦੀ ਬਜਾਏ ਵਿਵਾਦ ਪਵਾਉਣਾ।
SGPC ਦੀ ਤਾਕਤ ਦਾ ਗ਼ਲਤ ਇਸਤੇਮਾਲ ਕਰਨਾ।
ਪ੍ਰੈਸ ਕਾਨਫਰੰਸ ਦੌਰਾਨ ਜੱਥੇਬੰਦੀ ਦੇ ਕੈਨੇਡਾ ਰਹਿੰਦੇ ਸਿੰਘਾਂ ਨੇ ਸਪੱਸ਼ਟ ਕੀਤਾ ਕਿ ਇਹ ਕਿਸੇ ਵਿਅਕਤੀ ਨਾਲ ਨਿੱਜੀ ਲੜਾਈ ਨਹੀਂ, ਇਹ ਸਮੂਹ ਖਾਲਸੇ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਜਥੇਬੰਦੀ ਦਾ ਸਪਸ਼ਟੀਕਰਨ:
ਇਹ ਕਿਸੇ ਵਿਅਕਤੀ ਜਾਂ ਪਰਿਵਾਰ ਵਿਰੁੱਧ ਮੁਹਿੰਮ ਨਹੀਂ ਹੈ, ਸਗੋਂ ਸਾਰੀ ਸੰਗਤ ਤੇ ਜ਼ਿੰਮੇਵਾਰ ਸਿੰਘਾਂ ਵਲੋ ਲਿਆ ਗਿਆ ਫੈਸਲਾ ਹੈ।
ਇਹ ਮਾਮਲਾ ਤਰਨਾ ਦਲ ਹਰੀਆਂ ਬੇਲਾਂ ਦੀਆਂ ਜਾਇਦਾਦਾਂ ਅਤੇ ਪੰਥਕ ਵਿਰਾਸਤ ਦੀ ਸੁਰੱਖਿਆ ਨਾਲ ਸੰਬੰਧਿਤ ਹੈ।
ਕਾਨਫਰੰਸ ਦਾ ਉਦੇਸ਼ ਸਿਰਫ਼ ਪੰਥਕ ਸੰਪਤੀ ਦੀ ਰੱਖਿਆ, ਪਾਰਦਰਸ਼ਤਾ ਅਤੇ ਸੰਗਤ ਪ੍ਰਤੀ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ।
ਜਾਇਦਾਦਾਂ ਬਾਰੇ ਜਥੇਬੰਦੀ ਨੇ ਪ੍ਰੈਸ ਕਾਨਫਰੰਸ ਰਾਹੀਂ ਪੁਰਜ਼ੋਰ ਮੰਗ ਕੀਤੀ ਹੈ ਕਿ ਗੁਰੂਘਰਾਂ, ਲੰਗਰਾਂ ਅਤੇ ਦਲ ਪੰਥ ਨਾਲ ਸੰਬੰਧਿਤ ਸਾਰੀ ਜਾਇਦਾਦ ਦਾ ਰਿਕਾਰਡ ਜਨਤਕ ਕੀਤਾ ਜਾਵੇ।
ਜੇਕਰ ਕਿਸੇ ਜਾਇਦਾਦ ਦੀ ਮਲਕੀਅਤ ਜਾਂ ਤਬਾਦਲੇ ਬਾਰੇ ਵਿਵਾਦ ਹੈ, ਤਾਂ ਉਸ ਦੀ ਸੁਤੰਤਰ ਕਾਨੂੰਨੀ ਜਾਂਚ ਕਰਵਾਈ ਜਾਵੇ।
ਪੰਥਕ ਸੰਪਤੀਆਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾਵੇ।

ਰੁਝਾਨ ਖਬਰਾਂ