(ਸੁਰਿੰਦਰ ਸਿੰਘ ਜੱਬਲ): ‘’ਸਰੀ ਕਰਿਸਚੀਅਨ ਸਕੂਲ’’ ਦੇ ਵਿਦਿਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ 27 ਮਈ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਨਤਮਸਤਕ ਹੋਏ।ਇਹ ਸਾਰੇ ਵਿਦਿਆਰਥੀ ਪਹਿਲੀ ਵਾਰ ਹੀ ਕਿਸੇ ਗੁਰਦੁਆਰਾ ਗੁਰਦੁਆਰਾ ਸਾਹਿਬ ਵਿਚ ਆਏ ਸਨ। ਇਹ ਵੀ ਵਰਨਣਯੋਗ ਹੈ ਕਿ ਅਧਿਆਪਕ ਕਾਰਲੋਸ ਐਲਵੈਰੋ ਸਰੀ ਕਰਿਸਚੀਅਨ ਸਕੂਲ ਵਿਚਲੇ ਇਸ ਸਮੈਸਟਰ ਦੇ ਵਿਦਿਆਰਥੀਆਂ ਨੂੰ ਆਂਢ ਗੁਆਂਢ ਵਿਚ ਵਸ ਰਹੇ ਕੈਨੇਡੀਅਨਾਂ ਬਾਰੇ ਧਰਮ ਅਤੇ ਸਿੱਖ ਕਦਰਾਂ ਕੀਮਤਾਂ ਦੀ ਜਾਣਕਾਰੀ ਲੈਣ ਲਈ ਦੁਸਰੀ ਵਾਰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਲੈ ਕੇ ਆਏ ਸਨ।ਪ੍ਰੰਪਰਾ ਅਨੁਸਾਰ ਲੰਗਰ ਛਕ ਕੇ ਵਾਪਿਸ ਸਕੂਲ ਨੂੰ ਰਵਾਨਾ ਹੋਏ।

