ਵੈਨਕੂਵਰ (ਏਕਜੋਤ ਸਿੰਘ): ਨਾਈਨ ਇਲੈਵਨ ਦੇ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਤਾਕਤ ਦੀ ਵਰਤੋਂ ਕਰਨ ਦੇ ਪ੍ਰਸਤਾਵ ਤੇ ਦਸਤਖਤ ਕੀਤੇ ਸਨ, ਜੋ ਬਾਅਦ ਵਿੱਚ ਅਫਗਾਨਿਸਤਾਨ ਉੱਤੇ ਹਮਲੇ ਦਾ ਕਾਨੂੰਨੀ ਅਧਾਰ ਬਣਿਆ। ਦੋ ਦਹਾਕਿਆਂ ਬਾਅਦ 176,000 ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਅਮਰੀਕੀ ਸੈਨਾ ਉੱਥੋਂ ਬਾਹਰ ਨਿਕਲ ਗਈ। ਅਗਸਤ 2021 ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਸ਼ਾਸਨ ਸਥਾਪਿਤ ਹੋ ਗਿਆ। ਉਦੋਂ ਤੋਂ ਹੀ ਦੁਨੀਆ ਭਰ ਦੇ ਸੰਗਠਨ ਇਸ ਸ਼ਾਸਨ ਵੱਲੋਂ ਔਰਤਾਂ ਦੀ ਸਿੱਖਿਆ ਅਤੇ ਨੌਕਰੀਆਂ ਤੇ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੀ ਨਿੰਦਾ ਕਰ ਰਹੇ ਹਨ। ਇਸੇ ਸਬੰਧ ਵਿੱਚ ਕੈਨੇਡਾ ਦਾ ਰਾਈਟ ਟੂ ਲਰਨ ਅਫਗਾਨਿਸਤਾਨ ਸੰਗਠਨ ਹਰ ਸਾਲ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੈੱਡ ਪਸ਼ਮੀਨਾ ਵਾਕ ਦਾ ਆਯੋਜਨ ਕਰਦਾ ਹੈ ਤਾਂ ਜੋ ਅਫਗਾਨ ਮਹਿਲਾਵਾਂ ਦੀ ਦਰਦਨਾਕ ਸਥਿਤੀ ਤੇ ਰੋਸ਼ਨੀ ਪਾਈ ਜਾ ਸਕੇ। ਸੰਗਠਨ ਦੀ ਐਗਜ਼ੀਕਿਊਟਿਵ ਡਾਇਰੈਕਟਰ ਲੋਰਿਨ ਓਟਸ ਨੇ 31 ਮਈ ਨੂੰ ਜੇਮਜ਼ ਬੇਅ ਵਿਖੇ ਹੋਏ ਮਾਰਚ ਦੌਰਾਨ ਦੱਸਿਆ ਕਿ ਇਸਦਾ ਉਦੇਸ਼ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਹੈ। ਇਹ ਸਾਲਾਨਾ ਸਮਾਗਮ ਹੁਣ ਕੈਨੇਡਾ ਦੇ 10 ਸ਼ਹਿਰਾਂ ਵਿੱਚ ਹੁੰਦਾ ਹੈ ਅਤੇ ਵਿਕਟੋਰੀਆ ਵਿੱਚ ਪਿਛਲੇ 7 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਸੰਗਠਨ ਅਨੁਸਾਰ ਉਹ ਵਰਚੁਅਲ ਮਾਧਿਅਮਾਂ ਰਾਹੀਂ ਉੱਥੇ ਸਿੱਖਿਆ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਚ ਵਿੱਚ ਰੈੱਡ ਪਸ਼ਮੀਨਾ ਸ਼ਾਲਾਂ ਦੀ ਵਰਤੋਂ ਮੁੱਖ ਪ੍ਰਤੀਕ ਵਜੋਂ ਕੀਤੀ ਜਾਂਦੀ ਹੈ। ਓਟਸ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਕੁੜੀਆਂ ਪਾਬੰਦੀਆਂ ਦੇ ਬਾਵਜੂਦ ਵੱਡੇ ਖਤਰੇ ਉਠਾ ਕੇ ਆਨਲਾਈਨ ਪ੍ਰੋਗਰਾਮਾਂ ਨਾਲ ਜੁੜ ਰਹੀਆਂ ਹਨ, ਕਿਉਂਕਿ ਉਹਨਾਂ ਲਈ ਸਿੱਖਿਆ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਸੰਗਠਨ ਤਾਲਿਬਾਨ ਸਰਕਾਰ ਨੂੰ ਕਾਨੂੰਨੀ ਮਾਨਤਾ ਨਾ ਦੇਣ ਦੀ ਅਪੀਲ ਕਰ ਰਿਹਾ ਹੈ। This report was written by Ekjot Singh as part of the Local Journalism Initiative.
This report was written by Ekjot Singh as part of the Local Journalism Initiative. ਉਹਨਾਂ ਦੀ ਮੁੱਖ ਸਿਫਾਰਸ਼ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੈਟੇਲਾਈਟ ਇੰਟਰਨੈੱਟ ਵਰਗੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਆਨਲਾਈਨ ਸਿੱਖਿਆ ਨੂੰ ਸਸਤਾ ਅਤੇ ਪਹੁੰਚਯੋਗ ਬਣਾਇਆ ਜਾ ਸਕੇ।
ਵਿਕਟੋਰੀਆ ਵਿੱਚ ਅਫਗਾਨ ਕੁੜੀਆਂ ਦੀ ਸਿੱਖਿਆ ਲਈ ਚੁੱਕੀ ਗਈ ਆਵਾਜ਼

