19.1 C
Vancouver
Tuesday, July 14, 2026

ਪੁਲਿਸ ਵਲੋਂ 18 ਸਾਲਾ ਗੌਰਵ ਦਿਓਲ ਦੀ ਪਛਾਣ ਕੀਤੀ ਗਈ ਜਾਰੀ

ਵੈਨਕੂਵਰ (ਏਕਜੋਤ ਸਿੰਘ): ਸਰੀ ਵਿੱਚ ਪਿਛਲੇ ਹਫ਼ਤੇ ਇੱਕ ਵਾਹਨ ਅੰਦਰ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਛਾਣ 18 ਸਾਲਾ ਗੌਰਵ ਦਿਓਲ ਵਜੋਂ ਕੀਤੀ ਹੈ। ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਮੁਤਾਬਕ ਗੌਰਵ ਦਿਓਲ 31 ਮਈ ਦੀ ਅੱਧੀ ਰਾਤ ਤੋਂ ਕੁਝ ਪਹਿਲਾਂ ਸਰੀ ਦੇ 138 ਸਟਰੀਟ ਅਤੇ 62 ਐਵੇਨਿਊ ਇਲਾਕੇ ਵਿੱਚ ਇੱਕ ਵਾਹਨ ਅੰਦਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਗੋਲੀ ਲੱਗਣ ਤੋਂ ਬਾਅਦ ਵਾਹਨ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਸੀ। ਐਮਰਜੈਂਸੀ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੰਗਲਵਾਰ ਨੂੰ ਆਈਐਚਆਈਟੀ ਦੀ ਸਰਜੰਟ ਫਰੇਡਾ ਫੋਂਗ ਨੇ ਦੱਸਿਆ ਕਿ ਫੋਂਗ ਨੇ ਕਿਹਾ ਕਿ ਪੁਲਿਸ ਦਿਓਲ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਘਟਨਾ ਤੋਂ ਕੁਝ ਸਮੇਂ ਬਾਅਦ ਨੇੜਲੇ ਇਲਾਕੇ ਵਿੱਚ ਇੱਕ ਚਿੱਟੀ ਟੋਯੋਟਾ ਐੱਸਯੂਵੀ ਸੜਦੀ ਹੋਈ ਮਿਲੀ ਸੀ, ਜਿਸ ਦਾ ਇਸ ਹੱਤਿਆ ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਗੌਰਵ ਦਿਓਲ ਦੀ ਮੌਤ ਇਸ ਸਾਲ ਸਰੀ ਵਿੱਚ ਦਰਜ ਹੋਈ 13ਵੀਂ ਹੱਤਿਆ ਹੈ।

ਰੁਝਾਨ ਖਬਰਾਂ