19.1 C
Vancouver
Tuesday, July 14, 2026

ਦਰਬਾਰ ਸਾਹਿਬ ’ਤੇ ਹਮਲਾ – ਜੋ ਕਦੇ ਨਹੀਂ ਭੁਲਾਇਆ ਜਾ ਸਕਦਾ

ਤਿੰਨ ਜੂਨ, 1984 ਦਾ ਦਿਨ ਸੀ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ 378 ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਜਦੋਂ ਭਾਰਤੀ ਫ਼ੌਜੀ ਨੇ ‘ਆਪ੍ਰੇਸ਼ਨ ਬਲੂਸਟਾਰ’ ਦੇ ਅਜੀਬ ਨਾਂ ਹੇਠ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਉਤੇ ਫ਼ੌਜੀ ਹੱਲਾ ਬੋਲ ਦਿੱਤਾ ਸੀ। ਇਸ ਦਿਨ ਨੂੰ ਹੀ ਹਮਲਾ ਕਰਨ ਲਈ ਕਿਉਂ ਚੁਣਿਆ ਗਿਆ ? ਇਹ ਕੋਈ ਅਚਾਨਕ ਵਰਤਿਆ ਭਾਣਾ ਨਹੀਂ ਸੀ ਕਿ ਹਮਲੇ ਲਈ ਚੁਣਿਆ ਗਿਆ ਦਿਨ ਇਕ ਇਤਿਹਾਸਕ ਦਿਨ ਸੀ। ਦੋ ਸਦੀਆਂ ਪਹਿਲਾਂ, 1736 ਦੀ ਦੀਵਾਲੀ ਵਾਲੇ ਦਿਨ ਮੁਗਲ ਫ਼ੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ।

ਰੁਝਾਨ ਖਬਰਾਂ