ਵੈਨਕੂਵਰ (ਜੋਗਿੰਦਰ ਸਿੰਘ ਸੁੰਨੜ) : 29 ਮਈ ਸ਼ੁਕਰਵਾਰ ਨੂੰ ਕੰਜਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਆਪਣੀ ਟੀਮ ਨਾਲ ਪ੍ਰਬੰਧਕ ਕਮੇਟੀ ਅਤੇ ਹੋਰ ਗੁਰੂ ਘਰ ਦੇ ਨੁਮਾਇੰਦਿਆਂ ਨਾਲ ਵਿਚਾਰਾਂ ਕਰਨ ਲਈ ਪਹੁੰਚੇ ਧਾਰਮਿਕ ਸਥਾਨਾਂ ਜਿੱਥੇ ਸੰਗਤਾਂ ਆਪਣੇ ਮਨ ਦੀ ਸ਼ਾਂਤੀ ਲਈ ਅਰਦਾਸਾਂ ਕਰਨ ਜਾਂਦੀਆਂ ਹਨ। ਪਰ ਜਦੋਂ ਬਾਹਰ ਮੁੱਠੀ ਭਰ ਲੋਕ ਉਹਨਾਂ ਦੇ ਮਨ ਦੀ ਸ਼ਾਂਤੀ ਭੰਗ ਕਰਦੇ, ਵਿਰੋਧ ਪ੍ਰਦਰਸ਼ਨ ਅਤੇ ਮੁਜਾਹਰੇ ਕਰਦੇ ਹਨ ਤਾਂ ਉਨਾਂ ਦੇ ਮਨ ਦੇ ਸੱਟ ਵੱਜਦੀ ਹੈ। ਸ਼ਰਧਾਲੂਆਂ ਦੀ ਸ਼ਰਧਾ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਫੈਡਰਲ ਸਰਕਾਰ ਨੇ ਬਿੱਲ 255 ਸੀ ਲਿਆਦਾ ਹੈ। ਜਿਸ ਦੀ ਪਹਿਲੀ ਪੜਤ ਨਵੰਬਰ 2025 ਨੂੰ ਹੋ ਚੁੱਕੀ ਹੈ। ਆਸ ਕਰਦੇ ਹਾਂ ਕਿ ਇਸ ਸਾਲ ਜਾਂ ਅਗਲੇ ਸਾਲ ਕਾਨੂੰਨ ਬਣ ਜਾਵੇਗਾ। ਜੋ ਵੀ ਇਸ ਸ਼ਰਧਾ ਭਾਵਨਾ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੋ ਜੁਰਮਾਨਾ ਕੈਦ ਦੀ ਸਜ਼ਾ ਹੋਵੇਗੀ। ਮੈਂਬਰ ਪਾਰਲੀਮੈਂਟ ਨੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੀਆਂ ਰਾਏ ਲਈਆਂ ਹਨ। ਜਿਸ ਦਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਆਸ ਕਰਦੇ ਹਾਂ ਕਿ ਇਹ ਕਾਨੂਨ ਬਣ ਜਾਵੇਗਾ ਤੇ ਕੋਈ ਵੀ ਧਾਰਮਿਕ ਸਥਾਨਾਂ ਦੇ ਬਾਹਰ ਮੁਜ਼ਾਰੇ ਨਹੀਂ ਕਰ ਸਕੇਗਾ। ਜੇਕਰ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਸਜ਼ਾ ਮਿਲੇਗੀ ਸਮੂਹ ਗੁਰਦੁਆਰਾ ਤੇ ਮੰਦਰਾਂ ਦੇ ਨੁਮਾਇੰਦਿਆਂ ਨੇ ਇਸ ਦੀ ਪ੍ਰਸ਼ੰਸਾ ਕੀਤੀ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਸਰਕਾਰ ਦੀ ਤਾਰੀਫ ਕੀਤੀ, ਕਿ ਇਸ ਬਿੱਲ ਨੂੰ ਪਾਸ ਹੋਣ ਤੇ ਵਿਰੋਧੀ ਮੁਜ਼ਾਰਿਆਂ ਨੂੰ ਥਲ ਪਾਈ ਜਾ ਸਕੇਗੀ।

