15.5 C
Vancouver
Sunday, June 14, 2026

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਰਿਸੋਰਸ ਸੈਂਟਰ ਦੇ ਰੰਗ-ਰੋਗਨ ਦਾ ਕੰਮ ਮੁਕੰਮਲ ਹੋਇਆ

ਵੈਨਕੂਵਰ, (ਜੁਗਿੰਦਰ ਸਿੰਘ ਸੁੰਨੜ): ਖਾਲਸਾ ਦੀਵਾਨ ਸੁਸਾਈਟੀ ਵੈਨਕੂਵਰ ਦਾ ਰਿਸੋਰਸ ਸੈਂਟਰ 1996 ‘ਚ ਮੁਕੰਮਲ ਹੋਇਆ ਸੀ। 2014 ਵਿੱਚ ਇਸ ਵਿੱਚ ਕਾਮਾਗਾਟਾ ਮਾਰੂ ਦੀ ਯਾਦ ਵਿੱਚ ਮਿਊਜ਼ੀਅਮ ਬਣਵਾਇਆ ਗਿਆ ਸੀ। ਲਗਭਗ 30 ਸਾਲ ਤੋਂ ਵੱਧ ਹੋ ਚੁੱਕੇ ਇਸ ਬਿਲਡਿੰਗ ਨੂੰ ਪੇਂਟਿੰਗ ਦੀ ਸਖਤ ਜਰੂਰਤ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ A.B Stucco Ltd. ਕੰਪਨੀ ਤੋਂ ਪੇਂਟਿੰਗ ਦਾ ਕੰਮ ਕਰਵਾਇਆ ਗਿਆ ਹੈ।
ਸਾਰੀ ਬਿਲਡਿੰਗ ਨੂੰ ਪਾਣੀ ਨਾਲ ਧੋ ਕੇ ਪੇਂਟਿੰਗ ਦਾ ਕੰਮ ਪਿਛਲੇ ਦੋ ਹਫਤਿਆਂ ਵਿੱਚ ਮੁਕੰਮਲ ਕੀਤਾ ਗਿਆ। ਕੰਪਨੀ ਦੇ ਨਾਲ All Season Stucco ਕੰਪਨੀ ਨੇ ਬੜੀ ਸਖਤ ਮਿਹਨਤ ਨਾਲ ਕੰਮ ਕੀਤਾ ਹੈ। ਬਹੁਤ ਹੀ ਘੱਟ ਰੇਟ ਤੇ ਇਹ ਕੰਮ ਕੀਤਾ ਗਿਆ ਹੈ। ਸੰਗਤਾਂ ਵੱਲੋਂ ਉਹਨਾਂ ਦੇ ਕੰਮ ਦੀ ਸਲਾਗਾ ਕੀਤੀ ਗਈ ਹੈ।
ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਕੰਪਨੀਆਂ ਦਾ ਧੰਨਵਾਦ ਕੀਤਾ ਗਿਆ ਹੈ। ਹੁਣ ਇਸ ਬਿਲਡਿੰਗ ਨਵੀਂ ਨਕੋਰ ਬਣ ਗਈ।

ਰੁਝਾਨ ਖਬਰਾਂ