ਸਰੀ, (ਰਜਿੰਦਰ ਿਸੰਘ ਪੰਧੇਰ): ਭਾਰਤੀ ਕਮਿਊਨਿਟੀ ਦੇ ਿਸਤਾਰਾ ਡਾ. ਸੈਟੀ ਪੈਂਡਾਕੁਰ ਦੇ ਅਚਾਨਕ ਅਕਾਲ ਚਲਾਣੇ ‘ਤੇ ਸਮੂਹ ਭਾਈਚਾਰਾ ਮਾਯੂਸ ਮਹਿਸੂਸ ਕਰ ਿਰਹਾ ਹੈ। ਡਾ. ਪੈਂਡਾਕੁਰ ਉਨ੍ਹਾਂ ਭਾਰਤੀ ਹਸਤੀਆਂ ਵਿੱਚੋਂ ਇਕ ਸਨ ਜਿਨ੍ਹਾਂ ਨੇ 1950 ਦਿਆਂ ਤੋਂ ਆਖਰੀ ਦਮ ਤੱਕ ਕੈਨੇਡਾ ਵਿਚ ਆਪਣੀ ਅਗਵਾਈ ਅਤੇ ਹਰ ਵਰਗ ਦੀ ਭਾਰਤੀ ਕਮਿਊਨਿਟੀ ਦੇ ਲੋਕਾਂ ਦੀ ਹਰ ਵਕਤ ਅਤੇ ਹਰ ਮੁਸ਼ਕਲ ਸਮੇਂ ਉਨ੍ਹਾਂ ਦੀ ਤਹਿ ਦਿਲੋਂ ਮੱਦਦ ਕੀਤੀ ਹੈ।
ਡਾ. ਸੈਟੀ ਪੈਂਡਾਕੁਰ UBC (ਯੂ. ਬੀ. ਸੀ.) ਤੋਂ ਅਧਿਆਪਕ ਪ੍ਰੋਫੈਸਰ ਦੀ ਉੱਚ ਵਿੱਦਿਆ ਲੈ ਕੇ ਵਿਦਿਆ ਦਾ ਪਸਾਰ ਕੀਤਾ ਅਤੇ ਵੈਨਕੂਵਰ ਦੀ ਸਿਟੀ ਕੌਂਸਲ ਦੇ ਚੋਣ ਜਿੱਤ ਕੇ ਪਹਿਲੇ ਭਾਰਤੀ ਬਣ ਕੇ ਸਮੁੱਚੀ ਕਮਿਊਨਿਟੀ ਦੀ ਬਹੁਤ ਹੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ। ਅੱਜ ਤੱਕ ਉਹ ਭਾਰਤੀ ਕਮਿਊਨਿਟੀ ਦੇ ਇਕੋ ਇਕ ਸਿਟੀ ਕੌਂਸਲਰ ਬਣੇ। ਡਾ. ਪੈਂਡਾਕੁਰ ਨੇ ਹੀ ਪਹਿਲਾਂ ਅਕਾਲੀ ਸਿੰਘ ਸਿੰਘ ਸੋਸਾਇਟੀ ਦੇ ਗੁਰਦੁਆਰੇ ਦੀ ਜਮੀਨ ਦਿਵਾਈ ਅਤੇ ਸਮੇਂ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਰ ਤਰ੍ਹਾਂ ਨਾਲ ਦੇਖ-ਭਾਲ ਕੀਤੀ।
ਉਹ ਕਰਨਾਟਕਾ (ਭਾਰਤ) ਵਿੱਚ 11 ਫਰਵਰੀ 1934 ਨੂੰ ਇਕ ਪਿੰਡ ਵਿਚ ਪੈਦਾ ਹੋਏ, ਬਹੁਤ ਹੀ ਉੱਚ ਵਿੱਦਿਆ ਪ੍ਰਾਪਤ ਕੀਤੀ ਅਤੇ ਅਖੀਰ ਵਿਚ I.A.S. ਪ੍ਰਾਪਤ ਕਰਕੇ ਬਹੁਤ ਉੱਚੇ ਅਹੁਦੇ ‘ਤੇ ਸਰਕਾਰੀ ਅਫਸਰ ਦੀ ਸੇਵਾ ਨਿਭਾਈ। ਪਰ ਉਹ ਹੋਰ ਉੱਚ ਵਿੱਦਿਆ ਦੀ ਭਾਲ ਵਿਚ ਭਾਰਤ ਛੱਡ ਕੇ ਪਹਿਲਾਂ ਅਮਰੀਕਾ ਗਏ ਅਤੇ ਫਿਰ 1953 ਵਿਚ U.B.C. ਵੈਨਕੂਵਰ ਵਿਚ ਆ ਕੇ ਪੀ.ਐਚ.ਡੀ. ਕੀਤੀ। ਕਿਉਂਕਿ ਅਮਰੀਕਾ ਵਿਚ ਨਸਲੀ ਵਿਤਕਰਾ ਸੀ ਇਸ ਲਈ ਉਹ ਵੈਨਕੂਵਰ ਵਿਚ ਆਏ ਸਨ ਜਿਥੇ ਕਿ ਆਪਣੀ ਮਾਣ ਇੱਜ਼ਤ ਬਹੁਤ ਵਧੀਆ ਸੀ। ਯੂ. ਬੀ. ਸੀ. ਵਿਚ ਉਹ ਅਧਿਆਪਨ ਪ੍ਰੋਫੈਸਰ ਦੀ ਪੜ੍ਹਾਈ ਵੀ ਕਰਾਉਂਦੇ ਸਨ। ਅਤੇ 1972 ਵਿਚ ਉਨ੍ਹਾਂ ਨੇ ਸਿਟੀ ਦੀ ਚੋਣ ਜਿੱਤੀ ਅਤੇ ਵੈਨਕੂਵਰ ਦੇ ਕੌਂਸਲਰ (ਅੱਜ ਤੱਕ ਦੇ) ਬਣੇ ਸਨ।
ਉਨ੍ਹਾਂ ਦੀ ਸ਼ਾਦੀ ਰਾਜਿੰਦਰ ਕੌਰ ਨਾਲ 1959 ਨੂੰ ਹੋਈ ਅਤੇ ਉਨ੍ਹਾਂ ਦੇ 2 ਹੋਣਹਾਰ ਬੇਟੇ ਰਵੀ ਪੈਂਡਾਕੁਰ ਜੋ ਯੂਨੀਵਰਸਿਟੀ ਆਫ ਓਟਾਵਾ ਵਿੱਚ ਪ੍ਰੋਫੈਸਰ ਦੇ ਤੌਰ ‘ਤੇ ਸੇਵਾਵਾਂ ਦੇ ਰਹੇ ਹਨ। ਦੂਜੇ ਬੇਟੇ ਕ੍ਰਿਸ਼ਨਾ ਪੈਂਡਾਕੁਰ ਐਸ. ਐਫ. ਯੂ. ਵਿਚ ਇਕਨਾਮਿਕਸ ਦੇ ਪ੍ਰੋਫੈਸਰ ਹਨ। ਡਾ. ਪੈਂਡਾਕੁਰ ਬਹੁਤ ਦੇਸ਼ਾਂ ਦੇ ਸਿਟੀ ਮੈਨੇਜਮੈਂਟ ਦੇ ਸਲਾਹਕਾਰ ਰਹੇ ਹਨ। ਪਰ ਉਨ੍ਹਾਂ ਨੇ ਵੈਨਕੂਵਰ ਏਰੀਆ ਅਤੇ ਯੂ. ਬੀ. ਸੀ. ਦੀ ਭਾਰਤੀ ਕਮਿਊਨਿਟੀ (ਖਾਸ ਤੌਰ ‘ਤੇ ਪੰਜਾਬੀ ਕਮਿਊਨਿਟੀ) ਦੀ ਹਰ ਪੱਖੋਂ ਸੇਵਾ ਅਤੇ ਰਹਿਨੁਮਾਈ ਨੂੰ ਸਦਾ ਪਹਿਲ ਦਿੱਤੀ ਜੋ ਕਿ ਬਹੁਤ ਹੀ ਸ਼ਲਾਘਾਯੋਗ ਸੇਵਾ ਕਹੀ ਜਾ ਸਕਦੀ ਹੈ। ਡਾ. ਸੈਟੀ ਪੈਂਡਾਕੁਰ ਦੇ ਅਚਾਨਕ ਅਕਾਲ ਚਲਾਣੇ ਨਾਲ ਕਮਿਊਨਿਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬਹੁਤ ਹੀ ਪੁਰਾਣੇ ਮਾਡਲ ਜੋ ਇਕ ਪਿੰਡ ਤੋਂ ਉੱਠ ਕੇ ਉੱਚ ਵਿੱਦਿਆ ਲੈ ਕੇ ਵੀ ਕਮਿਊਨਿਟੀ ਦੀ ਅਤੀ ਨਿਮਰਤਾ ਨਾਲ ਸੇਵਾ ਕਰਦੇ ਸਨ। ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਰਿਵਾਰ ਤੇ ਕਮਿਊਨਿਟੀ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਭਾਰਤੀ ਕਮਿਊਨਿਟੀ ਦਾ ਸਿਤਾਰਾ ਡਾ. ਸੈਟੀ ਪੈਂਡਾਕੁਰ ਨਹੀਂ ਰਹੇ

