9.1 C
Vancouver
Sunday, April 12, 2026

ਭਾਈ ਬਹਿਲੋ ਪਬਲਿਕ ਸਕੂਲ ਭਗਤਾ ਭਾਈ ਕਾ ਦੇ ਕੁਲਦੀਪ ਬਰਾੜ ਕੈਨੇਡਾ ਫੇਰੀ ‘ਤੇ

ਵੈਨਕੂਵਰ : (ਬਰਾੜ ਭਗਤਾ ਭਾਈ ਕਾ) ਜ਼ਿਲ੍ਹਾ ਬਠਿੰਡਾ ਦੇ ਇਤਿਹਾਸਕ ਕਸਬਾ ਭਗਤਾ ਭਾਈ ਕਾ ਵਿਖੇ ਲੰਬੇ ਸਮੇਂ ਤੋਂ ਸਫਲਤਾਪੂਰਵਕ ਚੱਲ ਰਹੇ ਭਾਈ ਬਹਿਲੋ ਪਬਲਿਕ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਬਰਾੜ ਆਪਣੀ ਨਿੱਜੀ ਫੇਰੀ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿੰਨੀ ਪੰਜਾਬੀ ਜਾਣੇ ਜਾਂਦੇ ਸ਼ਹਿਰ ਸਰੀ ਵਿਖੇ ਪਹੁੰਚੇ ਹਨ।
ਏਥੋਂ ਦੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਿੰਨਾਂ ਕੁ ਉਨ੍ਹਾਂ ਨੇ ਹਵਾਈ ਅੱਡੇ ‘ਤੇ ਸਫ਼ਾਈ ਅਤੇ ਹਵਾਈ ਅੱਡਾ ਅਧਿਕਾਰੀਆਂ ਦਾ ਰਵੱਈਆ ਦੇਖਿਆ ਉਹ ਬਹੁਤ ਹੀ ਸ਼ਲਾਘਾਯੋਗ ਹੈ। ਟ੍ਰੈਫਿਕ ਬਾਰੇ ਵੀ ਬਰਾੜ ਨੇ ਦੱਸਿਆ ਕਿ ਆਵਾਜਾਈ ਵਿੱਚ ਬੜੀ ਸਾਵਧਾਨੀ ਵਰਤੀ ਜਾਂਦੀ ਵੇਖੀ ਗਈ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ ਹਰ ਚਾਲਕ ਨਿਯਮਾਂ ਤਹਿਤ ਰਹਿ ਕੇ ਆਪਣੇ ਵਾਹਨਾਂ ਨੂੰ ਚਲਾ ਰਿਹਾ ਵੇਖਿਆ ਹੈ।
ਕੁਲਦੀਪ ਸਿੰਘ ਬਰਾੜ ਨਾਲ 604-364-1312 ਜਾਂ +91 98553 10292 ਵਟਸਐਪ ਫੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਰੁਝਾਨ ਖਬਰਾਂ