9.1 C
Vancouver
Sunday, April 12, 2026

ਕੈਨੇਡਾ ਵਿੱਚ ਆਰਥਿਕ ਸੰਕਟ ਹੋਰ ਵਧਿਆ

ਵੈਨਕੂਵਰ, (ਏਕਜੋਤ ਿਸੰਘ): ਕੈਨੇਡਾ ਦੇ ਲੇਬਰ ਮਾਰਕੀਟ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਆਏ ਨਿਘਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਤੇ ਉਦਯੋਗਿਕ ਵਿਸ਼ਲੇਸ਼ਣਾਂ ਅਨੁਸਾਰ, ਵੱਖ-ਵੱਖ ਖੇਤਰਾਂ ਵਿੱਚ ਲਗਭਗ 84,000 ਤੋਂ ਵੱਧ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਫਰਵਰੀ ਵਿੱਚ ਕੁਲ ਨੌਕਰੀਆਂ 108,000 ਘੱਟ ਹੋਈਆਂ, ਜਦੋਂ ਕਿ ਪ੍ਰਾਈਵੇਟ ਸੈਕਟਰ ਵਿੱਚ 73,000 ਨੌਕਰੀਆਂ ਖ਼ਤਮ ਹੋਈਆਂ। ਫਰਵਰੀ 2026 ਵਿੱਚ ਨੌਜਵਾਨ ਕਾਮਿਆਂ ਨੇ 47,000 ਨੌਕਰੀਆਂ ਗੁਆਈਆਂ। 25 ਤੋਂ 54 ਸਾਲ ਦੀ ਉਮਰ ਦੇ ਪੁਰਸ਼ਾਂ ਨੇ ਵੀ ਭਾਰੀ ਨੌਕਰੀ ਨੁਕਸਾਨ ਝੱਲਿਆ। ਕੈਨੇਡਾ ਕੈਨੇਡਾ ਵਿੱਚ ਆਰਥਿਕ ਸੰਕਟ
ਜਿਸ ਨੂੰ ਦੁਨੀਆ ਦੇ ਅਮੀਰ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਅੱਜ ਆਪਣੇ ਆਮ ਨਾਗਰਿਕਾਂ ਲਈ ਇੱਕ ਬਹੁਤ ਔਖੀ ਪ੍ਰੀਖਿਆ ਦੀ ਘੜੀ ਵਿੱਚੋਂ ਲੰਘ ਰਿਹਾ ਹੈ।
ਕੈਨੇਡਾ ਦੀ ਸਰਕਾਰੀ ਅੰਕੜਾ ਿਵਭਾਗ ਅਨੁਸਾਰ, ਖਪਤਕਾਰ ਮੁੱਲ ਸੂਚਕਾਂਕ (CPI) 2025 ਵਿੱਚ ਔਸਤਨ 2.1 ਫ਼ੀਸਦੀ ਵਧਿਆ, ਜੋ 2024 ਦੇ 2.4 ਫ਼ੀਸਦੀ ਨਾਲੋਂ ਕੁਝ ਘੱਟ ਹੈ। ਪਰ ਇਸ ਰਾਹਤ ਦੀ ਅਸਲ ਤਸਵੀਰ ਇਹ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਕੀਮਤਾਂ ਕੁੱਲ ਮਿਲਾ ਕੇ 19.9 ਫ਼ੀਸਦੀ ਵੱਧ ਗਈਆਂ ਹਨ। ਸਰਕਾਰੀ ਅੰਕੜਾ ਿਵਭਾਗ ਅਨੁਸਾਰ ਜੋ ਚੀਜ਼ 2020 ਵਿੱਚ ਸੌ ਡਾਲਰ ਦੀ ਮਿਲਦੀ ਸੀ, ਉਹ ਹੁਣ ਲਗਭਗ 120 ਡਾਲਰ ਦੀ ਹੈ। ਆਮ ਪਰਿਵਾਰਾਂ ਲਈ ਇਹ ਵਾਧਾ ਬਹੁਤ ਵੱਡਾ ਵਾਧਾ ਹੈ।
ਮਾਰਚ 2026 ਵਿੱਚ ਸਭ ਤੋਂ ਤਾਜ਼ਾ ਅੰਕੜੇ ਦੱਸਦੇ ਹਨ ਕਿ ਫਰਵਰੀ 2026 ਵਿੱਚ ਮਹਿੰਗਾਈ ਦਰ 1.8 ਫ਼ੀਸਦੀ ਸੀ। ਅੰਕੜਾ ਭਾਵੇਂ ਬੈਂਕ ਆਫ਼ ਕੈਨੇਡਾ ਦੀ 2 ਫ਼ੀਸਦੀ ਹੱਦ ਤੋਂ ਹੇਠਾਂ ਹੈ, ਪਰ ਇਸ ਵਿੱਚ GST ਛੋਟ ਵਰਗੇ ਕਾਰਨਾਂ ਦਾ ਅਸਰ ਹੈ। ਬੈਂਕ ਆਫ਼ ਕੈਨੇਡਾ ਦਾ ਖ਼ੁਦ ਕਹਿਣਾ ਹੈ ਕਿ ਖਾਣੇ ਦੀ ਮਹਿੰਗਾਈ ਅਜੇ ਵੀ ਉੱਚੀ ਹੈ, ਅਤੇ ਗਲੋਬਲ ਊਰਜਾ ਕੀਮਤਾਂ ਵਿੱਚ ਤਿੱਖੇ ਵਾਧੇ ਕਾਰਨ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ ਹਨ, ਜੋ ਆਉਣ ਵਾਲੇ ਮਹੀਨਿਆਂ ਵਿੱਚ ਕੁੱਲ ਮਹਿੰਗਾਈ ਨੂੰ ਉੱਪਰ ਧੱਕ ਸਕਦੀਆਂ ਹਨ।
ਬੈਂਕ ਆਫ਼ ਕੈਨੇਡਾ ਦੇ ਵਿਸ਼ੇਸ਼ ਵਿਸ਼ਲੇਸ਼ਣ ਮੁਤਾਬਕ, 2022 ਤੋਂ ਲੈ ਕੇ ਹੁਣ ਤੱਕ ਰਾਸ਼ਨ ਦੀਆਂ ਕੀਮਤਾਂ ਲਗਭਗ 22 ਫ਼ੀਸਦੀ ਵੱਧ ਗਈਆਂ ਹਨ, ਜਦੋਂ ਕਿ ਬਾਕੀ ਚੀਜ਼ਾਂ ਔਸਤਨ 13 ਫ਼ੀਸਦੀ ਮਹਿੰਗੀਆਂ ਹੋਈਆਂ। ਦਸੰਬਰ 2025 ਵਿੱਚ ਖਾਣੇ ਦੀ ਮਹਿੰਗਾਈ 5 ਫ਼ੀਸਦੀ ‘ਤੇ ਪਹੁੰਚ ਗਈ। ਜੋ 2023 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।
TD ਬੈਂਕ ਦੀ ਖੋਜ ਅਨੁਸਾਰ, ਕੈਨੇਡਾ ਵਿੱਚ ਰਾਸ਼ਨ 2019 ਤੋਂ ਲੈ ਕੇ ਹੁਣ ਤੱਕ 30 ਫ਼ੀਸਦੀ ਤੋਂ ਵੱਧ ਮਹਿੰਗਾ ਹੋ ਚੁੱਕਾ ਹੈ। ਆਮ ਕੈਨੇਡੀਅਨ ਹੁਣ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਰਾਸ਼ਨ ‘ਤੇ ਸਾਲਾਨਾ 1,600 ਡਾਲਰ ਤੋਂ ਵੱਧ ਖ਼ਰਚ ਕਰ ਰਹੇ ਹਨ।
ਇੱਕ ਤਾਜ਼ਾ ਸਰਵੇਖਣ ਅਨੁਸਾਰ, 81 ਫ਼ੀਸਦੀ ਕੈਨੇਡੀਅਨ ਵਧਦੀਆਂ ਖਾਣੇ ਦੀਆਂ ਕੀਮਤਾਂ ਬਾਰੇ ਚਿੰਤਤ ਹਨ।
ਮਾਹਰਾਂ ਦਾ ਕਹਿਣਾ ਹੈ ਿਕ “ਪਿਛਲੇ ਕੁਝ ਸਾਲਾਂ ਵਿੱਚ ਖਾਣੇ ਦੀਆਂ ਕੀਮਤਾਂ ਵਿੱਚ ਜੋ ਵਾਧਾ ਹੋਇਆ ਹੈ, ਉਸਦਾ ਸਾਡੇ ਕੋਲ ਕੋਈ ਪੁਰਾਣਾ ਤਜਰਬਾ ਨਹੀਂ, ਇਹ ਬਹੁਤ ਜ਼ਿਆਦਾ ਮਹਿੰਗਾਈ ਵਧੀ ਹੈ।”
ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ 2023 ਵਿੱਚ 22.9 ਫ਼ੀਸਦੀ ਕੈਨੇਡੀਅਨ ਭਾਵ 8.7 ਮਿਲੀਅਨ ਲੋਕ, ਜਿਨ੍ਹਾਂ ਵਿੱਚ 2.1 ਮਿਲੀਅਨ ਬੱਚੇ ਸ਼ਾਮਲ ਹਨ ਖਾਣੇ ਦੀ ਅਸੁਰੱਖਿਆ ਵਾਲੇ ਪਰਿਵਾਰਾਂ ਵਿੱਚ ਰਹਿੰਦੇ ਸਨ। ਇਹ ਅੰਕੜਾ ਹੁਣ 2025-26 ਵਿੱਚ ਹੋਰ ਵੀ ਵਿਗੜਨ ਦੀ ਸੰਭਾਵਨਾ ਹੈ।
2025 ਵਿੱਚ ਕੈਨੇਡੀਅਨ ਬੇਰੁਜ਼ਗਾਰੀ ਦਰ ਅਗਸਤ-ਸਤੰਬਰ ਵਿੱਚ 7.1 ਫ਼ੀਸਦੀ ਦੀ ਸਿਖ਼ਰ ‘ਤੇ ਪਹੁੰਚੀ ਜੋ 2016 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਸੀ (ਮਹਾਂਮਾਰੀ ਦੇ ਸਾਲਾਂ ਨੂੰ ਛੱਡ ਕੇ)। ਦਸੰਬਰ 2025 ਤੱਕ 1.6 ਮਿਲੀਅਨ ਲੋਕ ਬੇਰੁਜ਼ਗਾਰ ਸਨ।
ਫਰਵਰੀ 2026 ਵਿੱਚ ਕਿਊਬੈੱਕ ਨੇ 57,000 ਨੌਕਰੀਆਂ ਗੁਆਈਆਂ
ਸੂਬੇ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲਾ ਵੱਡਾ ਰੁਜ਼ਗਾਰ ਘਾਟਾ। ਬ੍ਰਿਟਿਸ਼ ਕੋਲੰਬੀਆ ਨੇ 20,000 ਅਹੁਦੇ ਗੁਆਏ, ਅਤੇ ਸਸਕੈਚਵਾਨ ਅਤੇ ਮੈਨੀਟੋਬਾ ਵਿੱਚ ਵੀ ਨੌਕਰੀਆਂ ਘੱਟੀਆਂ। ਓਨਟੇਰੀਓ ਵਿੱਚ ਬੇਰੁਜ਼ਗਾਰੀ ਦਰ 7.9 ਫ਼ੀਸਦੀ ਤੱਕ ਪਹੁੰਚ ਗਈ।
ਬੈਂਕ ਆਫ਼ ਕੈਨੇਡਾ ਨੇ ਅੱਜ, 18 ਮਾਰਚ 2026 ਨੂੰ, ਆਪਣੀ ਓਵਰਨਾਈਟ ਵਿਆਜ ਦਰ 2.25 ਫ਼ੀਸਦੀ ‘ਤੇ ਬਰਕਰਾਰ ਰੱਖੀ। ਇਹ ਦਰ ਅਕਤੂਬਰ 2025 ਤੋਂ ਇਸੇ ਪੱਧਰ ‘ਤੇ ਹੈ।
ਬੈਂਕ ਨੇ ਜੂਨ 2024 ਤੋਂ ਅਕਤੂਬਰ 2025 ਤੱਕ ਸੱਤ ਵਾਰ ਦਰਾਂ ਘੱਟ ਕੀਤੀਆਂ ਸਨ, ਜਿਸ ਨਾਲ ਓਵਰਨਾਈਟ ਦਰ 5.00 ਫ਼ੀਸਦੀ ਤੋਂ ਡਿੱਗ ਕੇ 2.25 ਫ਼ੀਸਦੀ ‘ਤੇ ਆਈ। ਪਰ ਇਹ ਕਟੌਤੀ ਆਮ ਲੋਕਾਂ ਤੱਕ ਅਜੇ ਉਮੀਦ ਮੁਤਾਬਕ ਨਹੀਂ ਪਹੁੰਚੀ।
ਬੈਂਕ ਆਫ਼ ਕੈਨੇਡਾ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕੈਨੇਡੀਅਨ ਅਰਥਵਿਵਸਥਾ ਅਮਰੀਕੀ ਟੈਰਿਫ਼ਾਂ ਨਾਲ ਅਨੁਕੂਲਨ ਕਰਦੇ ਹੋਏ ਹੌਲੀ ਵਾਧਾ ਕਰੇਗੀ, ਪਰ ਤਾਜ਼ਾ ਅੰਕੜੇ ਦੱਸਦੇ ਹਨ ਕਿ ਛੋਟੀ ਮਿਆਦ ਦਾ ਆਰਥਿਕ ਵਾਧਾ ਜਨਵਰੀ ਵਿੱਚ ਅਨੁਮਾਨਿਤ ਨਾਲੋਂ ਕਮਜ਼ੋਰ ਰਹੇਗਾ। ਕਿਰਤ ਬਾਜ਼ਾਰ ਨਰਮ ਬਣਿਆ ਹੋਇਆ ਹੈ, ਅਤੇ 2025 ਦੀ ਚੌਥੀ ਤਿਮਾਹੀ ਵਿੱਚ ਪ੍ਰਾਪਤ ਕੀਤੇ ਰੁਜ਼ਗਾਰ ਲਾਭ 2026 ਦੇ ਪਹਿਲੇ ਦੋ ਮਹੀਨਿਆਂ ਵਿੱਚ ਕਾਫ਼ੀ ਹੱਦ ਤੱਕ ਖ਼ਤਮ ਹੋ ਗਏ।
ਘਰ ਖ਼ਰੀਦਣਾ ਹੋਿੲਅਾ ਹੋਰ ਔਖਾ
ਘਰ ਖ਼ਰੀਦ ਦੀ ਲਾਗਤ 2025 ਦੀ ਤੀਜੀ ਤਿਮਾਹੀ ਤੱਕ ਔਸਤ ਘਰੇਲੂ ਆਮਦਨ ਦਾ 50 ਫ਼ੀਸਦੀ ਤੋਂ ਵੱਧ ਸੀ, ਅਤੇ ਸਿੰਗਲ-ਡੀਟੈਚਡ ਘਰਾਂ ਲਈ ਇਹ ਅਨੁਪਾਤ 60 ਫ਼ੀਸਦੀ ਤੱਕ ਪਹੁੰਚ ਗਿਆ।
ਵੈਨਕੂਵਰ ਵਿੱਚ ਔਸਤ ਆਮਦਨ ਵਾਲੇ ਪਰਿਵਾਰ ਨੂੰ ਘੱਟੋ-ਘੱਟ ਡਾਊਨ ਪੇਮੈਂਟ ਜਮ੍ਹਾ ਕਰਨ ਵਿੱਚ 10 ਤੋਂ ਵੱਧ ਸਾਲ ਲੱਗਣਗੇ (ਜੇ ਉਹ ਆਪਣੀ ਪ੍ਰੀ-ਟੈਕਸ ਆਮਦਨ ਦਾ 10 ਫ਼ੀਸਦੀ ਸਾਲਾਨਾ ਬਚਾਉਣ)। ਟੋਰੌਂਟੋ ਵਿੱਚ ਇਹ ਸਮਾਂ 8 ਸਾਲ ਅਤੇ ਵਿਕਟੋਰੀਆ ਵਿੱਚ 9 ਸਾਲ ਹੈ।
CMHC ਅਨੁਸਾਰ 2026 ਵਿੱਚ 1.15 ਮਿਲੀਅਨ ਮੌਰਗੇਜ਼ ਧਾਰਕਾਂ ਆਪਣੀਆਂ ਮੌਰਗੇਜ਼ਾਂ ਦਾ ਨਵੀਨੀਕਰਨ ਕਰਾਉਣਗੇ। ਜੋ ਲੋਕ 2020 ਵਿੱਚ 1.39 ਫ਼ੀਸਦੀ ਵਿਆਜ ‘ਤੇ ਮੌਰਗੇਜ਼ ਲਈ ਸੀ, ਉਨ੍ਹਾਂ ਦੀ ਮਾਸਿਕ ਅਦਾਇਗੀ 2,224 ਡਾਲਰ ਤੋਂ ਵੱਧ ਕੇ 2,800 ਡਾਲਰ ਹੋ ਜਾਵੇਗੀ, ਭਾਵ ਹਰ ਮਹੀਨੇ 576 ਡਾਲਰ ਵੱਧ, ਜੋ ਸਾਲਾਨਾ 6,912 ਡਾਲਰ ਬਣਦੇ ਹਨ।
ਤੇਲ 100 ਡਾਲਰ ਪ੍ਰਤੀ ਬੈਰਲ ਵੱਲ
ਮੱਧ ਪੂਰਬ ਵਿੱਚ ਇਰਾਨ ਸੰਘਰਸ਼ ਤੋਂ ਪੈਦਾ ਹੋਏ ਭੂ-ਰਾਜਨੀਤਿਕ ਝਟਕੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ 90 ਤੋਂ 100 ਅਮਰੀਕੀ ਡਾਲਰ ਪ੍ਰਤੀ ਬੈਰਲ ਵੱਲ ਵਧ ਰਹੀਆਂ ਹਨ, ਅਤੇ ਮਹਿੰਗਾਈ ਵਿੱਚ ਨਵੇਂ ਵਾਧੇ ਦਾ ਡਰ ਹੈ।
ਮੱਧ ਪੂਰਬ ਵਿੱਚ ਜੰਗ ਅਰਥਵਿਵਸਥਾ ਲਈ ਇੱਕ “ਅਣਪਛਾਣੀ ਤਾਕਤ” ਹੈ। ਇਸਦੀ ਮਿਆਦ ਕਿੰਨੀ ਲੰਮੀ ਰਹੇਗੀ, ਇਸ ‘ਤੇ ਊਰਜਾ ਕੀਮਤਾਂ ਜੁੜੀ ਮਹਿੰਗਾਈ ਅਤੇ ਉਪਭੋਗਤਾ ਖਰਚੇ ਉੱਤੇ ਨਿਰਭਰ ਕਰੇਗਾ।
ਬੈਂਕ ਆਫ਼ ਕੈਨੇਡਾ ਨੇ ਵੀ ਆਪਣੇ ਅੱਜ ਦੇ ਐਲਾਨ ਵਿੱਚ ਕਿਹਾ ਕਿ ਮੱਧ ਪੂਰਬ ਸੰਘਰਸ਼ ਦੇ ਕੈਨੇਡਾ ਦੀ ਵਿਕਾਸ ਦਰ ਉੱਪਰ ਅਸਰ ਦਾ ਮੁਲਾਂਕਣ ਕਰਨਾ ਅਜੇ ਬਹੁਤ ਛੇਤੀ ਹੈ, ਅਤੇ ਗਲੋਬਲ ਊਰਜਾ ਕੀਮਤਾਂ ਵਿੱਚ ਤਿੱਖੇ ਵਾਧੇ ਨਾਲ ਪੈਟਰੋਲ ਕੀਮਤਾਂ ਵੱਧ ਗਈਆਂ ਹਨ, ਜੋ ਆਉਣ ਵਾਲੇ ਮਹੀਨਿਆਂ ਵਿੱਚ ਕੁੱਲ ਮਹਿੰਗਾਈ ਵਧਾਏਗਾ।
ਤੇਲ ਮਹਿੰਗਾ ਹੋਣ ਦਾ ਮਤਲਬ?
ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਹਨ, ਤਾਂ ਇਸਦਾ ਅਸਰ ਸਿਰਫ਼ ਪੈਟਰੋਲ ਪੰਪ ਤੱਕ ਸੀਮਤ ਨਹੀਂ ਰਹਿੰਦਾ। ਟਰੱਕਿੰਗ, ਖੇਤੀ, ਫੈਕਟਰੀਆਂ, ਅਤੇ ਸਾਮਾਨ ਦੀ ਢੋਆ-ਢੁਆਈ — ਹਰ ਥਾਂ ਲਾਗਤਾਂ ਵੱਧਦੀਆਂ ਹਨ, ਜੋ ਅੰਤ ਵਿੱਚ ਦੁਕਾਨ ਅਤੇ ਘਰ ਦੇ ਬਿੱਲਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਦੀਆਂ ਹਨ। ਉਪਭੋਗਤਾਵਾਂ ਨੂੰ ਉੱਚੀਆਂ ਤੇਲ ਕੀਮਤਾਂ ਤੋਂ ਆਮਦਨ ਦੇ ਨੁਕਸਾਨ ਦੇ ਬੋਝ ਅਤੇ ਉੱਤੋਂ ਕੋਈ ਰੁਜ਼ਗਾਰ ਵਾਧਾ ਨਹੀਂ ਹੋ ਰਿਹਾ। ਜਿਸ ਕਾਰਨ ਲੋਕਾਂ ਦਾ ਬਹੁਤ ਮਾੜਾ ਹਾਲ ਹੋ ਰਿਹਾ ਹੈ।
ਆਮ ਲੋਕਾਂ ਦੀ ਅਸਲ ਤਸਵੀਰ
2025 ਵਿੱਚ ਟੋਰੌਂਟੋ ਵਿੱਚ 4.1 ਮਿਲੀਅਨ ਫੂਡ ਬੈਂਕ ਖਾਣਾ ਲੈਣ ਲੋਕ ਆਏ, ਭਾਵ ਹਰ 10 ਟੋਰਾਂਟੋ ਵਾਸੀਆਂ ਵਿੱਚੋਂ ਇੱਕ ਨੂੰ ਖਾਣੇ ਦੀ ਅਸੁਰੱਖਿਆ ਦਾ ਸਾਹਮਣਾ ਹੈ। ਉਨ੍ਹਾਂ ਕਿਹਾ ਕਿ 2026 ਵਿੱਚ 15 ਫ਼ੀਸਦੀ ਹੋਰ ਵਾਧਾ ਹੋਣ ਦੀ ਉਮੀਦ ਹੈ।
ਟੋਰੌਂਟੋ ਵੈਜੀਟੇਰੀਅਨ ਫੂਡ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਨੇ ਕਿਹਾ ਕਿ ਕੈਨੇਡਾ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ ਖਾਣੇ ਦੀ ਅਸੁਰੱਖਿਆ ਵਿੱਚ ਹੈ, ਅਤੇ ਫੂਡ ਬੈਂਕਾਂ ‘ਤੇ ਆਉਣ ਵਾਲੇ ਲੋਕਾਂ ਦੀ ਿਗਣਤੀ ਵਿੱਚ ਲਗਾਤਾਰ ਰਿਕਾਰਡ ਵਾਧਾ ਹੋ ਰਿਹਾ ਹੈ।
ਬੈਂਕ ਆਫ਼ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ USMCA ਤਹਿਤ ਮਿਲੀ ਛੋਟ ਖ਼ਤਮ ਕਰ ਦਿੰਦਾ ਹੈ, ਤਾਂ ਕੈਨੇਡਾ ਦੀ ਅਰਥਵਿਵਸਥਾ ਡੂੰਘੀ ਮੰਦੀ ਵਿੱਚ ਜਾ ਸਕਦੀ ਹੈ। ਇਸ ਲਈ USMCA ਦੀ ਸਮੀਖਿਆ “ਜੋ ਜੁਲਾਈ ਤੱਕ ਪੂਰੀ ਹੋਣੀ ਚਾਹੀਦੀ ਹੈ” ਇੱਕ ਵੱਡਾ ਖ਼ਤਰਾ ਹੈ।
ਬੈਂਕ ਆਫ਼ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ USMCA ਤਹਿਤ ਮਿਲੀ ਛੋਟ ਖ਼ਤਮ ਕਰ ਦਿੰਦਾ ਹੈ, ਤਾਂ ਕੈਨੇਡਾ ਦੀ ਅਰਥਵਿਵਸਥਾ ਡੂੰਘੀ ਮੰਦੀ ਵਿੱਚ ਜਾ ਸਕਦੀ ਹੈ। ਇਸ ਲਈ USMCA ਦੀ ਸਮੀਖਿਆ — ਜੋ ਜੁਲਾਈ ਤੱਕ ਪੂਰੀ ਹੋਣੀ ਚਾਹੀਦੀ ਹੈ — ਇੱਕ ਵੱਡਾ ਖ਼ਤਰਾ ਹੈ।
ਅੱਜ ਕੈਨੇਡਾ ਦੀ ਅਸਲੀਅਤ ਇਹ ਹੈ: ਰਾਸ਼ਨ ਮਹਿੰਗਾ ਹੈ, ਨੌਕਰੀਆਂ ਘੱਟ ਰਹੀਆਂ ਹਨ, ਮੌਰਗੇਜ਼ ਦੀਆਂ ਕਿਸ਼ਤਾਂ ਵੱਧ ਗਈਆਂ ਹਨ, ਅਤੇ ਤੇਲ ਦੀਆਂ ਕੀਮਤਾਂ ਹੋਰ ਮੁਸ਼ਕਲਾਂ ਲੈ ਕੇ ਆ ਰਹੀਆਂ ਹਨ। ਹੇਠਲੀ ਆਮਦਨ ਵਾਲੇ ਪਰਿਵਾਰ ਇਸ ਮਾਰ ਦਾ ਸਭ ਤੋਂ ਵੱਧ ਸਾਹਮਣਾ ਕਰ ਰਹੇ ਹਨ, ਕਿਉਂਕਿ ਉਹ ਉੱਚ-ਆਮਦਨ ਪਰਿਵਾਰਾਂ ਨਾਲੋਂ ਆਪਣੀ ਆਮਦਨ ਦਾ ਵੱਧ ਹਿੱਸਾ ਰਾਸ਼ਨ ‘ਤੇ ਖ਼ਰਚਦੇ ਹਨ।
ਬੈਂਕ ਆਫ਼ ਕੈਨੇਡਾ ਨੇ ਕਿਹਾ ਿਕ ਮਹਿੰਗਾਈ ਅਤੇ ਆਰਥਿਕ ਵਾਧੇ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਜਦੋਂ ਤੱਕ ਰੁਜ਼ਗਾਰ ਬਾਜ਼ਾਰ ਮਜ਼ਬੂਤ ਨਹੀਂ ਹੁੰਦਾ, ਖਾਣੇ ਦੀਆਂ ਕੀਮਤਾਂ ਸਥਿਰ ਨਹੀਂ ਹੁੰਦੀਆਂ, ਅਤੇ ਗਲੋਬਲ ਊਰਜਾ ਸੰਕਟ ਦਾ ਹੱਲ ਨਹੀਂ ਨਿਕਲਦਾ, ਕੈਨੇਡੀਅਨ ਆਮ ਲੋਕਾਂ ਲਈ ਆਰਥਿਕ ਦਬਾਅ ਘੱਟਣ ਦੇ ਅਸਾਰ ਧੁੰਦਲੇ ਹੀ ਰਹਿਣਗੇ।
ਆਪ ਲੋਕਾਂ ਦਾ ਿਵਚਾਰ ਹੈ ਸਰਕਾਰ ਨੂੰ ਸਿਰਫ ਅੰਕੜਿਆਂ ਦੀ ਖੇਡ ਖੇਡਣ ਦੀ ਬਜਾਏ ਧਰਾਤਲ ‘ਤੇ ਕੰਮ ਕਰਨ ਦੀ ਲੋੜ ਹੈ।
ਲੋਕਾਂ ਦਾ ਕਹਿਣਾ ਹੈ ਿਕ ਸਰਕਾਰ ਨੂੰ ਨੌਕਰੀਆਂ ਦੇ ਮੌਕੇ ਵਧੇਰੇ ਪੈਦਾ ਕਰਨੇ ਚਾਹੀਦੇ ਹਨ ਜਦੋਂ ਿਕ ਸਰਕਾਰ ਆਪ ਹੀ ਖੁਦ ਕਾਮਿਆਂ ਨੂੰ ਨੌਕਰੀਆਂ ਤੋਂ ਕੱਢ ਰਹੀ ਹੈ ਜਦੋਂ ਿਕ ਸਰਕਾਰ ਨੂੰ ਚਾਹੀਦਾ ਹੈ ਿਕ ਛਾਂਟੀਆਂ ਨੂੰ ਰੋਕਣ ਲਈ ਕੰਪਨੀਆਂ ਨੂੰ ਪ੍ਰੇਰਿਤ ਕਰਨਾ ਅਤੇ ਸਥਾਨਕ ਨਿਵੇਸ਼ ਵਧਾਉਣਾ ਜ਼ਰੂਰੀ ਹੈ।
ਕੈਨੇਡਾ ਦੇ ਲੋਕ ਮਿਹਨਤੀ ਹਨ, ਪਰ ਜੇਕਰ ਨੀਤੀਆਂ ਇਸੇ ਤਰ੍ਹਾਂ ਆਮ ਵਿਅਕਤੀ ਦੇ ਵਿਰੁੱਧ ਰਹੀਆਂ, ਤਾਂ ਕੈਨੇਡਾ ਵਿੱਚ ਸਮਾਜਿਕ ਅਸੰਤੁਸ਼ਟੀ ਹੋਰ ਵਧੇਗੀ।

ਰੁਝਾਨ ਖਬਰਾਂ