9.1 C
Vancouver
Sunday, April 12, 2026

ਗੁਰਦੁਆਰਾ ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਹੋਲਾ ਮਹੱਲਾ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਸਜਾਇਆ

ਸਰੀ : ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਸਦਕਾ ਹੋਲਾ ਮਹੱਲਾ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਸਜਾਇਆ ਗਿਆ।
ਇਸ ਸਮਾਗਮ ਨੂੰ ਸਾਧ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਅਤੇ ਰੁਚੀ ਨਾਲ ਸੁਣਿਆ ਗਿਆ। ਸੰਗਤ ਨੇ ਅਜਿਹੇ ਸਾਹਿਤਕ ਅਤੇ ਧਾਰਮਿਕ ਸਮਾਗਮਾਂ ਨੂੰ ਅੱਗੇ ਵੀ ਲਗਾਤਾਰ ਕਰਵਾਉਣ ਲਈ ਪ੍ਰਬੰਧਕਾਂ ਨੂੰ ਉਤਸ਼ਾਹਿਤ ਕੀਤਾ।
ਇਸ ਮੌਕੇ ਕਈ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਬੁਲਾਰਿਆਂ ਨੇ ਆਪਣੇ ਗੀਤਾਂ, ਕਵਿਤਾਵਾਂ ਅਤੇ ਵਿਚਾਰਾਂ ਰਾਹੀਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ। ਹਾਜ਼ਰੀ ਲਗਵਾਉਣ ਵਾਲਿਆਂ ਵਿੱਚ ਗਿਆਨੀ ਦਰਸ਼ਨ ਸਿੰਘ ਜੀ (ਹੈੱਡ ਗ੍ਰੰਥੀ), ਸਾਧੂ ਸਿੰਘ ਝੱਜ, ਹਰਦਿਆਲ ਸਿੰਘ ਚੀਮਾ, ਅਮਰਜੀਤ ਸਿੰਘ ਤਰਸਿੱਕਾ, ਬਿਕਰਮਜੀਤ ਸਿੰਘ, ਸਿਮਰਨ ਸਿੰਘ (ਸਾਡਾ ਟੀਵੀ), ਗੁਰਪ੍ਰੀਤ ਸਿੰਘ ਸੋਹਲ, ਦਵਿੰਦਰ ਸਿੰਘ ਹੀਰਾ, ਭਾਈ ਵਰੀਆਮ ਸਿੰਘ, ਹਰਨਾਮ ਸਿੰਘ, ਜਸਵਿੰਦਰ ਸਿੰਘ ਅਤੇ ਅਵਤਾਰ ਸਿੰਘ ਆਦਮਪੁਰੀ ਸ਼ਾਮਲ ਸਨ।
ਇਸ ਦੌਰਾਨ ਗੁਰਪ੍ਰੀਤ ਸਿੰਘ ਸੋਹਲ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ. ਦੇ ਨਾਮ ਤੇ ਗੁਰਮਤਿ ਖਾਲਸਾ ਸਕੂਲ ਦੇ ਬੱਚਿਆਂ ਲਈ ਇੱਕ ਛੋਟਾ ਫ੍ਰੀਜ਼ਰ ਭੇਂਟ ਕੀਤਾ ਗਿਆ, ਤਾਂ ਜੋ ਬੱਚਿਆਂ ਦੇ ਸਨੈਕਸ ਆਦਿ ਉਸ ਵਿੱਚ ਸੰਭਾਲ ਕੇ ਰੱਖੇ ਜਾ ਸਕਣ।
ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ ਅਤੇ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।

ਰੁਝਾਨ ਖਬਰਾਂ