ਨਹੀਂਓਂ ਮੁੜਨੇ ਗਏ ਇਨਸਾਨ ਜੱਗੋਂ,
ਪੈ ਹਨੇਰ ਗਿਆ ਉਹ ਘਰ ਪਿਓ ਦੇ,
ਜਾਊ ਖਤਮ ਤਾਂ ਹੋ ਜੰਗ ਭਗਤਾ।
ਟੁੱਟ ਜੀਹਦੀ ਗਈ ਕੰਢ ਭਗਤਾ।
ਜਿੰਨ੍ਹਾਂ ਮਾਪਿਆਂ ਦੇ ਮਰ ਪੁੱਤ ਗਏ,
ਬਾਝ ਭਰਾਵਾਂ ਗਈਆਂ ਭੱਜ ਬਾਂਹਾਂ,
ਟੁੱਟ ਸੰਸਾਰੀ ਗਈ ਗੰਢ ਭਗਤਾ।
ਜਿੰਨ੍ਹਾਂ ਬਿਨ ਸਰਦਾਰੀ ਤੰਗ ਭਗਤਾ।
ਲੱਖੋਂ ਕੱਖ ਉਹ ਗਈਆਂ ਹੋ ਭੈਣਾਂ,
ਹੋ ਯਤੀਮ ਗਏ ਉਹ ਬਾਲ ਨਿੱਕੇ,
ਵੀਰ ਜਿੰਨ੍ਹਾਂ ਦੇ ਗਏ ਲੰਘ ਭਗਤਾ।
ਮਾਪੇ ਤੁਰ ਗਏ ਜਿੰਨ੍ਹਾਂ ਦੇ ਚੰਦ ਭਗਤਾ।
ਰਾਹ ਉਡੀਕਦੀ ਜਾਊ ਹੋ ਅੰਨ੍ਹੀ,
ਜੰਗਾਂ ਲੜਿਆਂ ਹੋਣ ਨਾ ਹੱਲ ਮਸਲੇ,
ਜੋ ਮਾਂ ਸਿਰ ਦੁੱਖਾਂ ਦੀ ਪੰਡ ਭਗਤਾ। ਹੱਲ ਮਸਲੇ ਦਾ ਨਾ ਜੰਗ ਭਗਤਾ।

