11.9 C
Vancouver
Sunday, June 7, 2026

ਅਖ਼ਬਾਰ ਪੜ੍ਹਨ ਦੀ ਆਦਤ ਪਾਓ!


ਗੁਰਤੇਜ ਸਿੰਘ ਖੁਡਾਲ,
ਸੰਪਰਕ : 9464129118.
ਅੱਜਕਲ੍ਹ ਲੋਕਾਂ ਵਿੱਚ ਅਖ਼ਬਾਰ ਪੜ੍ਹਨ ਦਾ ਰੁਝਾਨ ਬਹੁਤ ਘੱਟ ਗਿਆ ਹੈ! ਜੇਕਰ ਅਸੀਂ ਸੋਸ਼ਲ ਮੀਡੀਆ ਆਉਣ ਤੋ ਪਹਿਲਾਂ ਦੀ ਗੱਲ ਕਰੀਏ, ਸਾਰੇ ਪਿੰਡਾਂ, ਸ਼ਹਿਰਾਂ, ਕਸ਼ਬਿਆ, ਧਾਰਮਿਕ ਅਸਥਾਨਾਂ, ਸਰਕਾਰੀ ਦਫਤਰਾਂ ਤੋ ਇਲਾਵਾ ਹੋਰ ਪਬਲਿਕ ਥਾਵਾਂ ਅਤੇ ਕਰੀਬ ਘਰ ਘਰ ਅਖ਼ਬਾਰ ਆਉਂਦੇ ਹੁੰਦੇ ਸੀ! ਅਖਬਾਰਾਂ ਵਿੱਚ ਲੋਕਾਂ ਲਈ ਸਾਰੇ ਵਿਸ਼ਿਆਂ, ਮੁੱਦਿਆਂ ਅਤੇ ਹਰ ਤਰ੍ਹਾਂ ਦੀ ਖੇਤਬਾੜੀ, ਬਿਜਨੈੱਸ, ਪੜ੍ਹਾਈ ਬਾਰੇ ਜਾਣਕਾਰੀ ਪੜ੍ਹਨ ਲਈ ਮਿਲਦੀ ਸੀ! ਲੋਕਾਂ ਨੂੰ ਸਹੀ ਅਤੇ ਪੂਰੀ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਸੀ!
ਅਖਬਾਰਾਂ ਵਿੱਚ ਜੋ ਵੀ ਖਬਰਾਂ, ਲੇਖ ਛਪਦਾ ਹੈ!, ਓਹ ਪੂਰੀ ਜਾਣਕਾਰੀ ਅਤੇ ਭਰੋਸੇਯੋਗਤਾ ਤੋ ਬਾਅਦ ਛਾਪਿਆ ਜਾਂਦਾ ਹੈ! ਝੂਠ ਅਤੇ ਅਫਵਾਹਾਂ ਨਹੀਂ ਫੈਲਾਈਆਂ ਜਾਂਦੀਆਂ!
ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਓਹ ਵੱਧ ਤੋ ਵੱਧ ਅਖ਼ਬਾਰ ਆਪਣੇ ਆਪਣੇ ਘਰਾਂ ਵਿੱਚ ਲਗਵਾਉਣ ਆਪ ਪੜ੍ਹਨ, ਆਪਣੇ ਬੱਚਿਆਂ ਅਤੇ ਸਾਰੇ ਪਰਿਵਾਰ ਨੂੰ ਵੀ ਪੜਾਉਣ! ਮੋਬਾਈਲ ਅਤੇ ਸੋਸ਼ਲ ਮੀਡੀਆ ਤੋ ਆਪਣੇ ਬੱਚਿਆਂ ਨੂੰ ਦੂਰ ਰੱਖਣ!
ਬਹੁਤ ਸਾਰੇ ਦੇਸ਼ਾਂ ਨੇ ਬੱਚਿਆਂ ਦੇ ਸੋਸ਼ਲ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ!
ਆਓ ਸਾਰੇ ਰਲ ਕੇ ਪੜ੍ਹੋ ਅਖ਼ਬਾਰ, ਪੜੀਏ ਅਖ਼ਬਾਰ ਮੁਹਿੰਮ ਚਲਾਈਏ! ਆਪਣੇ ਬੱਚਿਆਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਤੋ ਬਚਾਈਏ!

ਰੁਝਾਨ ਖਬਰਾਂ