ਬਲਵੰਤ ਸਿੰਘ ਸੰਘੇੜਾ, ਪ੍ਰਧਾਨ, ਪੰਜਾਬੀ ਲੈੰਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ)
ਪਿਛਲੇ 30 ਸਾਲਾਂ ਤੋਂ ਪੰਜਾਬੀ ਲੈੰਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲ਼ੀਅ) ਮਾਂ ਬੋਲੀ ਪੰਜਾਬੀ ਦੀ ਪ੍ਰਫੁਲੱਤਾ ਲਈ ਕੈਨੇਡਾ ਵਿਚ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ । ਇਸ ਸਿਲਸਿਲੇ ਵਿਚ ਹਰ ਸਾਲ ਪਲੀਅ ਫਰਵਰੀ ਦੇ ਮਹੀਨੇ ਵਿਚ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਬਹੁਤ ਹੀ ਧੂੂਮ-ਧਾਮ ਨਾਲ ਮਨਾਉਂਦੀ ਹੈ। ਇਸ ਸਾਲ ਭੀ ਇਹ ਦਿਨ 21 ਫਰਵਰੀ ,ਦਿਨ ਸ਼ਨਿਚਰਵਾਰ ਨੂੰ ਤਾਜ ਪਾਰਕ ਕਨਵੈਨਸ਼ਨ ਸੈੰਟਰ,8580-132 ਸਟਰੀਟ ਸਰ੍ਹੀ ਵਿਖੇ ਮਨਾਇਆ ਜਾਵੇਗਾ। ਪੰਜਾਬੀ ਪ੍ਰੇਮੀਆਂ ਲਈ ਇਹ ਬਹੁਤ ਹੀ ਮਹੱਤਵ ਪੂਰਨ ਸਮਾਗਮ ਹੋਵੇਗਾ ।ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਭੀ ਇਹ ਸਮਾਗਮ ਦੀਪਕ ਬਿਨਿੰਗ ਫਾਊੈੰਡੇਸ਼ਨ ਅਤੇ ਤਾਜ ਪਾਰਕ ਕਨਵੈਨਸ਼ਨ ਸ਼ੈੰਟਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 12:30 ਵਜੇ ਤੋਂ 3 ਵਜੇ ਤਕ ਇਹ ਪ੍ਰੋਗਰਾਮ ਉਲੀਕੀਆ ਗਿਆ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਪੜ੍ਹ ਰਹੇ ਕੁਝ ਵਿਦਿਆਰਥੀ ਪੰਜਾਬੀ ਵਿਚ ਭਾਸ਼ਨ, ਕਵਿਤਾਵਾਂ, ਗੀਤ ਆਦਿ ਸਰੋਤਿਆਂ ਨਾਲ ਸਾਂਝੇ ਕਰਨਗੇ।
ਬੀ. ਸ਼ੀ. ਦੇ ਪੋਸਟ ਸੈਕੰਡਰੀ ਐਜੂਕੇਸ਼ਨ ਦੇ ਮੰਤਰੀ ਜੈਸੀ ਸੁਨੰੜ ਮੁੱਖ ਮਹਿਮਾਨ ਵਜੋਂ ਹਾਜਰ ਹੋਣਗੇ। ਸਾਬਕਾ ਆਰ .ਸੀ ਐਮ. ਪੀ . ੍ਰਵਿਚ ਰਹਿ ਚੁੱਕੇ ਅਫਸਰ ਅਤੇ ਸਤਿਕਾਰਯੋਗ ਸੈੇਨੇਟਰ ਬਲਤੇਜ ਸਿੰਘ ਢਿੱਲੋਂ ਭੀ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਤਜਰਬਾ ਸਰੋਤਿਆਂ ਨਾਲ ਸਾਂਝਾ ਕਰਨਗੇ।ਇਸ ਦੇ ਨਾਲ ਹੀ ਕੁਝ ਹੋਰ ਵਿਦਿਆਰਥੀ ਅਤੇ ਪਤਵੰਤੇ ਸੱਜਣ ਇਸ ਸਮਾਗਮ ਦੀ ਸ਼ਾਨ ਨੂੰ ਚਾਰ ਚੰਨ ਲਾਉਣਗੇ। ਚਾਹ ਪਾਣੀ ਦਾ ਭੀ ਪ੍ਰਬੰਧ ਹੋਵੇਗਾ।ਪਾਰਕਿੰਗ ਭੀ ਬਹੁਤ ਹੈ ਅਤੇ ਮੁਫਤ ਹੈ । ਪਲੀਅ ਵਲੋਂ ਸਮੱਚੀ ਕਮਿਊਨਿਟੀ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਉ ਅਤੇ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਹੋਰ ਭੀ ਵਧਾਉੇ।ਧੰਨਵਾਦ !
ਆਉ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਈਏ

