ਸਰੀ (ਡਾ ਗੁਰਵਿੰਦਰ ਸਿੰਘ) ਮੀਡੀਆ ਸ਼ਖਸੀਅਤ ਅਜੈਬ ਸਿੰਘ ਸਿੱਧੂ ਅਤੇ ਸਾਹਿਤਕਾਰ ਗੁਰਮੀਤ ਸਿੰਘ ਸਿੱਧੂ ਦੇ ਮਾਨਯੋਗ ਮਾਤਾ ਜੀ ਬੀਬੀ ਪ੍ਰੀਤਮ ਕੌਰ ਸਿੱਧੂ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਹੈ। ਗੁਰਸਿੱਖੀ ਨਾਲ ਰੋਮ-ਰੋਮ ਤੋਂ ਜੁੜੇ ਮਾਤਾ ਜੀ ਦਾ ਸਸਕਾਰ 17 ਫਰਵਰੀ ਦਿਨ ਮੰਗਲਵਾਰ ਨੂੰ, ਦੁਪਹਿਰ 1 ਵਜੇ ਫਾਈਵ ਰਿਵਰ ਸ਼ਮਸ਼ਾਨ ਘਾਟ ਡੈਲਟਾ ਵਿਖੇ ਹੋਏਗਾ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗੀ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਮਾਤਾ ਜੀ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ। ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟ ਹੋਣ ਲਈ ਫੋਨ ਨੰਬਰ 604 809 0809 ਜਾਂ 604 346 5652 ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ
ਇੱਕ ਹੋਰ ਦੁਖਦਾਈ ਸਮਾਚਾਰ ਅਨੁਸਾਰ ਸਾਹਿਤਕਾਰ ਮਾਸਟਰ ਅਮਰੀਕ ਸਿੰਘ ਲੇਹਲ ਦੀ ਸੁਪਤਨੀ ਬੀਬੀ ਕਿਰਪਾਲ ਕੌਰ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਕੁਝ ਦਿਨ ਪਹਿਲਾਂ ਉਨਾਂ ਦੇ ਦਰਸ਼ਨ ਹੋਏ ਤੇ ਚੜਦੀ ਕਲਾ, ਗੁਰੂ ਦੇ ਭਾਣੇ ਅਤੇ ਹੁਕਮ ਵਿੱਚ ਸਨ। ਉਹਨਾਂ ਦਾ ਸਸਕਾਰ 14 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਫਾਈਵ ਰਿਵਰ ਫਿਊਨਲ ਹੋਮ ਡੈਲਟਾ ਵਿਖੇ ਹੋਏਗਾ ਅਤੇ ਉਪਰੰਤ ਸਹਿਜ ਪਾਠ ਦੇ ਭੋਗ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ। ਮਾਸਟਰ ਜੀ ਅਤੇ ਸਮੂਹ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਫੋਨ ਨੰਬਰ 604 825 1313 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੈਨੇਡਾ ਦੀ ਪੰਜਾਬੀ ਮੀਡੀਆ ਸ਼ਖਸੀਅਤ ਡਾ ਜਸਵਿੰਦਰ ਸਿੰਘ ਦਿਲਾਵਰੀ ਦੇ ਮਾਤਾ ਜੀ ਸਰਦਾਰਨੀ ਸੁਰਿੰਦਰ ਕੌਰ ਸਵਰਗਵਾਸ ਹੋ ਗਏ ਹਨ। ਸੁਚੱਜੀ ਸ਼ਖਸੀਅਤ ਦੇ ਮਾਲਕ ਅਤੇ ਮਿਲਾਪੜੇ ਸੁਭਾਅ ਵਾਲੇ ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਜੀ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਕਰ ਦਿੱਤਾ ਗਿਆ ਹੈ। ਦਿਲਾਵਰੀ ਸਾਹਿਬ ਪੰਜਾਬ ਵਿੱਚ ਪਹੁੰਚੇ ਹੋਏ ਹਨ, ਜਿਨਾਂ ਦਾ ਸੰਪਰਕ ਨੰਬਰ +1 (604) 649-5298 ਜਾਂ + (91) 90411 38354 ਹੈ। ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਹੈ। ਇਹਨਾਂ ਪਾਵਨ ਰੂਹਾਂ ਦਾ ਕੋਟਾਨ-ਕੋਟ ਧੰਨਵਾਦ ਹੈ, ਜਿਨਾਂ ਸਾਹਿਤ ਅਤੇ ਮੀਡੀਆ ਜਗਤ ਨੂੰ ਨਾਮਵਰ ਸ਼ਖਸੀਅਤਾਂ ਬਖਸ਼ਿਸ਼ ਕੀਤੀਆਂ ਤੇ ਇਹਨਾਂ ਮਹਾਨ ਆਤਮਾਵਾਂ ਦੀ ਘਾਲਣਾ ਥਾਏ ਪਈ ਹੈ।
ਸਾਹਿਤ ਅਤੇ ਮੀਡੀਏ ਨਾਲ ਸਬੰਧਿਤ ਪਰਿਵਾਰਾਂ ‘ਚੋਂ ਮਾਤਾਵਾਂ ਬੀਬੀ ਪ੍ਰੀਤਮ ਕੌਰ,ਬੀਬੀ ਕਿਰਪਾਲ ਕੌਰ ਅਤੇ ਬੀਬੀ ਸੁਰਿੰਦਰ ਕੌਰ ਦਾ ਦੇਹਾਂਤ

