3.7 C
Vancouver
Wednesday, March 11, 2026

ਲੇਹਲ ਲਾਅ ਲੀਗਲ ਸਰਵਿਸਜ਼ ਦੀ ਮਾਲਕ ਤੇ ਸੰਚਾਲਕ ਕਮਲਜੀਤ ਕੌਰ ਲੇਹਲ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ


ਸਰੀ (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ 8 ਫਰਵਰੀ, 2026 ਨੂੰ ਐਤਵਾਰ ਦੇ ਦੀਵਾਨ ਵਿਚ ਲੇਹਲ ਲਾਅ ਲੀਗਲ ਸਰਵਿਸਜ਼ ਦੀ ਮਾਲਕ ਤੇ ਸੰਚਾਲਕ ਕਮਲਜੀਤ ਕੌਰ ਲੇਹਲ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਸਿਰੋਪਾ ਅਤੇ ਪਲੈਕ ਭੇਂਟ ਕਰਕੇ ਸਨਮਾਨ ਕੀਤਾ ਗਿਆ।ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਮਾਨਯੋਗ ਅਟਾਰਨੀ ਜਨਰਲ ਦੇ ਵਿਭਾਗ ਵਲੋਂ ਬ੍ਰਿਟਿਸ਼ ਕੋਲੰਬੀਆ ਵਿਚ ਪ੍ਰੈਕਟਿਸ ਕਰਨ ਵਾਲੇ 31 ਵਕੀਲਾਂ ਨੂੰ ‘’ਕਿੰਗਜ਼ ਕਾਉਂਸਲ’’ ਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ ਅਤੇ ਕਮਲਜੀਤ ਕੌਰ ਲੇਹਲ (ਕਲਸੀ) ਵੀ ਉਹਨਾਂ ਵਿਚ ਸ਼ਾਮਿਲ ਸੀ। ਕਮਲਜੀਤ ਕੌਰ ਬੜੇ ਲੰਮੇ ਸਮੇਂ ਤੋਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਲਾਈਫ ਮੈਂਬਰ ਹੈ।ਇਹ ਮਾਣ ਲੀਗਲ ਪ੍ਰੌਫੈਸ਼ਨ ਵਿਚ ਵੱਧ ਚੜ੍ਹ ਕੇ ਕੰਮ ਕਰਨ ਵਾਲਿਆਂ ਅਤੇ ਲੀਗਲ ਪ੍ਰੌਫੈਸ਼ਨ ਨੂੰ ਬੇਹਤਰ ਬਨਾਉਣ ਵਾਲੇ ਵਕੀਲਾਂ ਨੂੰ ਹੀ ਦਿੱਤਾ ਜਾਂਦਾ ਹੈ। ਲੇਹਲ ਲਾਅ ਲੀਗਲ ਸਰਵਿਸਜ਼ ਦੀ ਸਥਾਪਨਾ ਕਮਲਜੀਤ ਕੌਰ ਲੇਹਲ ਨੇ 1990 ਵਿਚ ਕੀਤੀ ਸੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੇ ਲੇਹਲ ਅਤੇ ਕਲਸੀ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਵੀ ਪੇਸ਼ ਕੀਤੀ ਹੁਣ ਉਹ ਆਪਣੇ ਨਾਉਂ ਨਾਲ ‘KC’ ਕਿੰਗਜ਼ ਕਾਉਂਸਲ ਲਿਖ ਸਕਦੀ ਹੈ ਅਤੇ ਇੰਜ ਲਿਖਣ ਦਾ ਇਹ ਅਧਿਕਾਰ ਉਸ ਨੇ ਲੀਗਲ ਖੇਤਰ ਦੀ ਬੇਹਤਰੀ ਲਈ ਆਪਣੀਆਂ ਪਰਮੁਖ ਸੇਵਾਵਾਂ ਪੇਸ਼ ਕਰ ਕੇ ਪ੍ਰਾਪਤ ਕੀਤਾ ਹੈ।

ਰੁਝਾਨ ਖਬਰਾਂ