11.9 C
Vancouver
Sunday, June 7, 2026

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਸ਼ਰਧਾਲੂਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਨਵਾਂ ਸਾਲ

ਸਰੀ (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਵੇਂ ਸਾਲ ਦਾ ਸਮਾਗਮ ਸਮੁੱਚੀ ਸੰਗਤ ਵਲੋਂ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਗਿਆ।ਨਵੇਂ ਸਾਲ ਦੀ ਆਮਦ ਦੀ ਉਡੀਕ ਵਿਚ ਬੁਧਵਾਰ ਸ਼ਾਮ ਨੂੰ ਸਾਢੇ ਪੰਜ ਵਜੇ ਸੋਦਰਿ ਰਹਿਰਾਸ ਸਾਹਿਬ ਉਪਰੰਤ ਕੀਰਤਨ ਕਥਾ ਦੇ ਪ੍ਰਵਾਹ ਨਾਲ ਪ੍ਰੋਗਰਾਮ ਸ਼ੁਰੂ ਹੋਏ ਜਿਸ ਵਿਚ ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ ਤੇ ਭਾਈ ਸਰਬਜੀਤ ਸਿੰਘ ਰਮਦਾਸਵਾਲੇ ਕੀਰਤਨੀ ਜੱਥਿਆਂ ਅਤੇ ਗਿਆਨੀ ਸਤਵਿੰਦਰਪਾਲ ਸਿੰਘ ਜੀ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਕਥਾ ਕੀਰਤਨ ਨਾਲ ਨਿਹਾਲ ਕੀਤਾ। ਨਵੇਂ ਸਾਲ 2026 ਆਉਣ ਦਾ ਜੈਕਾਰਿਆਂ ਦੀ ਗੂੰਜ ਨਾਲ ਸੁਆਗਤ ਕੀਤਾ।ਗਿਆਨੀ ਜੀ ਨੇ ਅਕਾਲਪੁਰਖ ਜੀ ਅੱਗੇ ਅਰਦਾਸ ਕਰਦੇ ਹੋਇਆਂ ਸਮੁੱਚੇ ਸੰਸਾਰ ਵਿਚ ਅਮਨ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਨਵੇਂ ਸਾਲ ਦਿਨ ਵੀਰਵਾਰ ਨੂੰ ਸਵੇਰ ਤੋਂ ਸ਼ਾਮ ਤੀਕ ਬੇਸ਼ੁਮਾਰ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਤੇ ਸ਼ਰਧਾ ਨਾਲ ਗੁਰਬਾਣੀ ਸੁਣਕੇ ਨਵੇਂ ਸਾਲ ਜੀਵਨ ਦੇ ਮੁਢਲੇ ਪਲਾਂ ਨੂੰ ਸਫਲਾ ਕਰਦੀਆਂ ਰਹੀਆਂ।ਭਾਈ ਅਮਰੀਕ ਸਿੰਘ ਫੁੱਲ ਜੀ ਦੇ ਕੀਰਤਨੀ ਜੱਥੇ ਨੇ ਵੀ ਨਵੇਂ ਸਾਲ ਤੇ ਦਰਬਾਰ ਵਿਚ ਹਾਜ਼ਰੀ ਭਰੀ।ਸੇਵਾਦਾਰ ਬੀਬੀਆਂ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੇਵਾਦਾਰ ਬੱਚੀਆਂ ਨੇ ਵੀ ਸ਼ਬਦ ਕੀਰਤਨ ਰਾਹੀਂ ਸੰਗਤ ਨਾਲ ਸਾਂਝ ਪਾਈ। ਸੰਗਤਾਂ ਨੇ ਨਵਾਂ ਸਾਲ ਦੇ ਸਾਰਾ ਦਿਨ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਲੰਮੀਆਂ ਲਾਈਨਾਂ ਵਿਚ ਖਲੋ ਕੇ ਆਪਣੀਆਂ ਮਨੋਇੱਛਤ ਜੋਦੜੀਆਂ ਕੀਤੀਆਂ। ਸੇਵਾਦਾਰਾਂ ਨੇ ਲੰਗਰ ਪਕਾਉਣ ਤੇ ਛਕਾਉਣ ਵਿਚ ਘੰਟਿਆਂ ਬੱਧੀ ਸੇਵਾ ਕਰਕੇ ਗੁਰੂ ਮਹਾਰਾਜ ਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਰੁਝਾਨ ਖਬਰਾਂ