9.1 C
Vancouver
Sunday, April 12, 2026

ਰਿਮੈਂਬਰੈਂਸ ਡੇਅ ਲਈ ਨਵਾਂ 2 ਡਾਲਰ ਸਿੱਕਾ ਜਾਰੀ, 25 ਸਾਲਾਂ ਬਾਅਦ ਅਣਪਛਾਤੇ ਸਿਪਾਹੀ ਨੂੰ ਖਾਸ ਸਲਾਮ

ਸਰੀ, (ਏਕਜੋਤ ਸਿੰਘ): ਕੈਨੇਡਾ ਨੇ ਰਿਮੈਂਬਰੈਂਸ ਡੇਅ ਨੂੰ ਸਮਰਪਿਤ ਇੱਕ ਨਵਾਂ ਦੋ ਡਾਲਰ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ, ਜੋ ਆਪਣੇ ਡਿਜ਼ਾਇਨ ਅਤੇ ਇਤਿਹਾਸਕ ਮਹੱਤਵ ਕਰਕੇ ਵੱਖਰਾ ਧਿਆਨ ਖਿੱਚ ਰਿਹਾ ਹੈ। ਇਹ ਸਿੱਕਾ ਅਣਜਾਣ ਸਿਪਾਹੀ ਦੀ ਵਾਪਸੀ ਦੇ 25ਵੇਂ ਸਾਲ ਨੂੰ ਯਾਦ ਕਰਨ ਲਈ ਤਿਆਰ ਕੀਤਾ ਗਿਆ ਹੈ। ਰੌਇਲ ਕੈਨੇਡੀਅਨ ਮਿੰਟ ਨੇ ਇਸ ਨਵੇਂ ਸਿੱਕੇ ਨੂੰ ਓਟਵਾ ਵਿੱਚ ਹੋਈ ਸਲਾਨਾ ਵੈਟਰਨਜ਼ ਵੀਕ ਕੈਂਡਲਲਾਈਟ ਟ੍ਰਿਬਿਊਟ ਦੌਰਾਨ ਜਾਰੀ ਕੀਤਾ।
ਯਾਦ ਰਹੇ ਕਿ ਮਈ 2000 ਵਿੱਚ, ਪਹਿਲੀ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਇੱਕ ਅਣਪਛਾਤੇ ਕੈਨੇਡੀਅਨ ਸਿਪਾਹੀ ਦੇ ਮਾਨਵ ਅਵਸ਼ੇਸ਼ ਫਰਾਂਸ ਦੇ Vimy ਸ਼ਹਿਰ ਨੇੜੇ ਇੱਕ ਫੌਜੀ ਕਬਰਸਤਾਨ ਤੋਂ ਕੈਨੇਡਾ ਵਾਪਸ ਲਿਆਂਦੇ ਗਏ ਸਨ। ਉਸ ਸਮੇਂ, ਸਿਪਾਹੀ ਦਾ ਤਾਬੂਤ ਤਿੰਨ ਦਿਨਾਂ ਤੱਕ ਪਾਰਲੀਮੈਂਟ ਹਿੱਲ ਦੇ ਸੈਂਟਰ ਬਲਾਕ ਦੇ ਹਾਲ ਆਫ ਆਨਰ ਵਿੱਚ ਰੱਖਿਆ ਗਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਫਿਰ 28 ਮਈ 2000 ਨੂੰ, ਰਾਸ਼ਟਰੀ ਯੁੱਧ ਸਮਾਰਕ ‘ਤੇ ਉਸਨੂੰ ਪੂਰੀ ਸੈਨਿਕ ਮਰਿਆਦਾ ਨਾਲ ਸਮਾਧਿ ਵਿੱਚ ਵਿਸ਼ਰਾਮ ਦਿੱਤਾ ਗਿਆ।
ਨਵਾਂ ਸਿੱਕਾ ਇਸ ਇਤਿਹਾਸ ਦੀ ਯਾਦ ਨੂੰ ਹੋਰ ਸਪੱਸ਼ਟ ਬਣਾਉਂਦਾ ਹੈ। ਸਿੱਕੇ ਦੇ ਮੱਧ ਵਿੱਚ ਲਾਲ ਪਾਪੀ ਦਾ ਚਿੰਨ੍ਹ ਹੈ, ਜੋ ਰਿਮੈਂਬਰੈਂਸ ਡੇ ਨਾਲ ਜੁੜੀ ਸਭ ਤੋਂ ਜਾਣੀ-ਮਾਣੀ ਨਿਸ਼ਾਨੀ ਹੈ ਇਹ ਉਸ ਕੁਰਬਾਨੀ ਅਤੇ ਬਹਾਦਰੀ ਦਾ ਪ੍ਰਤੀਕ ਹੈ ਜੋ ਕੈਨੇਡੀਅਨ ਸਿਪਾਹੀਆਂ ਨੇ ਦੇਸ਼ ਅਤੇ ਦੁਨੀਆ ਵਿੱਚ ਅਮਨ ਲਈ ਦਿੱਤੀ।
ਕੈਨੇਡਾ ਦੀ ਵੈਟਰਨ ਅਫੇਅਰਜ਼ ਮੰਤਰੀ ਜਿਲ ਮੈਕਨਾਈਟ ਨੇ ਕਿਹਾ, ”ਅਣਜਾਣ ਸਿਪਾਹੀ ਦੀ ਸਮਾਧਿ, ਉਹਨਾਂ 1 ਲੱਖ 20 ਹਜ਼ਾਰ ਤੋਂ ਵੱਧ ਕੈਨੇਡੀਅਨਾਂ ਦੀ ਕੁਰਬਾਨੀ ਦਾ ਨਿਸ਼ਾਨ ਹੈ ਜੋ ਅਮਨ ਅਤੇ ਆਜ਼ਾਦੀ ਦੀ ਰੱਖਿਆ ਵਿੱਚ ਸ਼ਹੀਦ ਹੋਏ। ਇਹ ਸਿੱਕਾ ਸਿਰਫ਼ 25 ਸਾਲਾਂ ਦੀ ਯਾਦ ਨਹੀਂ ਇਹ ਸਾਡੇ ਸ਼ਹੀਦਾਂ ਦੀ ਵਿਰਾਸਤ ਨੂੰ ਜੰਿਦਾ ਰੱਖਣ ਦਾ ਇਕ ਜੰਿਮੇਵਾਰ ਤਰੀਕਾ ਹੈ।”

ਰੌਇਲ ਕੈਨੇਡੀਅਨ ਮਿੰਟ ਦੀ ਪ੍ਰਧਾਨ ਅਤੇ ਸੀਈਓ ਮੇਰੀ ਲੇਮੇ ਨੇ ਵੀ ਕੈਨੇਡੀਅਨਾਂ ਨੂੰ ਸਿੱਕਾ ਹੱਥ ਵਿੱਚ ਆਉਣ ‘ਤੇ ਇਕ ਪਲ ਸੋਚਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ, ”ਅਸੀਂ ਆਸ ਕਰਦੇ ਹਾਂ ਕਿ ਜਦੋਂ ਲੋਕ ਇਹ ਸਿੱਕਾ ਆਪਣੇ ਚੇਂਜ ਵਿੱਚ ਵੇਖਣਗੇ, ਤਾਂ ਉਹ ਸਿਪਾਹੀਆਂ ਦੀ ਬਹਾਦਰੀ, ਫਰਜ਼, ਅਤੇ ਦੇਸ਼ ਲਈ ਨਿਛਾਵਰ ਹੋਏ ਜੀਵਨਾਂ ਨੂੰ ਯਾਦ ਕਰਨਗੇ।”

ਇਹ ਸਿੱਕਾ ਪੂਰੀ ਤਰ੍ਹਾਂ ਆਮ ਸਰਕੂਲੇਸ਼ਨ ਵਿੱਚ ਹੈ ਇਸਦਾ ਮਤਲਬ ਹੈ ਕਿ ਕੋਈ ਵੀ ਕੈਨੇਡੀਅਨ ਇਸਨੂੰ ਗ੍ਰੋਸਰੀ, ਬੈਂਕ, ਪੈਟਰੋਲ ਪੰਪ ਜਾਂ ਦਿਨ-ਚੜ੍ਹਦੀ ਲੈਣ-ਦੇਣ ਵਿੱਚ ਵੇਖ ਸਕਦਾ ਹੈ। ਕਲੇਕਟਰਾਂ ਲਈ ਇਹ ਇੱਕ ਵੱਖਰਾ ਯਾਦਗਾਰੀ ਟੁਕੜਾ ਬਣ ਚੁੱਕਾ ਹੈ ਅਤੇ ਮਿੰਟ ਨੇ ਇਸਦੀ ਕਲੇਕਟਰ ਐਡੀਸ਼ਨ ਵੀ ਜਾਰੀ ਕੀਤੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ