11.4 C
Vancouver
Saturday, May 9, 2026

ਕਮਲੂਪਸ ਨੇੜੇ ਰੇਲਗੱਡੀ ਪਟਰੀ ਤੋਂ ਉਤਰੀ, ਕਰੀਬ 12,700 ਲੀਟਰ ਤੇਲ ਝੀਲ ਵਿੱਚ ਵਹਿਆ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਕਮਲੂਪਸ ਨੇੜੇ ਪਿਛਲੇ ਹਫ਼ਤੇ ਹੋਏ ਇੱਕ ਰੇਲ ਹਾਦਸੇ ਤੋਂ ਬਾਅਦ ਸਾਫ਼-ਸਫ਼ਾਈ ਦੇ ਕੰਮ ਜ਼ੋਰਾਂ ਨਾਲ ਜਾਰੀ ਹਨ। ਇਹ ਹਾਦਸਾ ਕੈਨੇਡੀਅਨ ਪੈਸਿਫਿਕ ਕੈਂਸਸ ਸਟੀ (CPKC) ਦੀ 17 ਡੱਬਿਆਂ ਵਾਲੀ ਟ੍ਰੇਨ ਨਾਲ ਵਾਪਰਿਆ, ਜਿਸ ਵਿੱਚ ਏਵੀਏਸ਼ਨ ਫਿਊਲ ਅਤੇ ਘੇਪਸੁਮ ਭਰਿਆ ਹੋਇਆ ਸੀ। ਹਾਦਸੇ ਦੌਰਾਨ ਕਈ ਡੱਬੇ ਧਰਾਤਲ ਤੋਂ ਫਿਸਲਕੇ ਕਮਲੂਪਸ ਲੇਕ ਦੇ ਢਲਾਨ ਅਤੇ ਪਾਣੀ ਵਿੱਚ ਜਾ ਗਿਰੇ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰਾਂਤੀ ਵਾਤਾਵਰਨ ਮੰਤ੍ਰਾਲੇ ਦੇ ਅਨੁਸਾਰ, ਇਸ ਹਾਦਸੇ ਵਿੱਚ ਲਗਭਗ 12,700 ਲੀਟਰ ਏਵੀਏਸ਼ਨ ਫਿਊਲ ਵਾਤਾਵਰਨ ਵਿੱਚ ਰਿਲੀਜ਼ ਹੋਇਆ ਹੈ। ਹਾਦਸੇ ਤੋਂ ਤੁਰੰਤ ਬਾਅਦ ਪਾਣੀ ਵਿੱਚ ਛੋਨਟੳਨਿਮੲਨਟ ਬੋਮਸ ਲਗਾ ਦਿੱਤੇ ਗਏ ਤਾਂ ਜੋ ਇੰਧਨ ਝੀਲ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।
ਐਤਵਾਰ ਨੂੰ ਜਾਰੀ ਅਪਡੇਟ ਅਨੁਸਾਰ, ”ਇੱਕ ਰੇਲ ਕਾਰ ਜਿਸ ਵਿੱਚ ਏਵੀਏਸ਼ਨ ਫਿਊਲ ਸੀ, ਉਸਨੂੰ ਸੁਰੱਖਿਅਤ ਤਰੀਕੇ ਨਾਲ ਹਟਾ ਦਿੱਤਾ ਗਿਆ ਹੈ। ਦੋ ਹੋਰ ਫਿਊਲ ਵਾਲੀਆਂ ਕਾਰਾਂ ਢਲਾਨ ‘ਤੇ ਪਈਆਂ ਹਨ,ਅਤੇ ਉਨ੍ਹਾਂ ਨੂੰ ਸੰਭਾਲਣ ਲਈ ਰੋਕਥਾਮ ਦੇ ਪ੍ਰਬੰਧ ਕੀਤੇ ਹੋਏ ਹਨ।”

ਰੁਝਾਨ ਖਬਰਾਂ