505 ਕਿਰਾਏ ਦੇ ਘਰ, ਸਸਤੇ ਫਲੈਟ ਤੇ ਗ੍ਰੋਸਰੀ ਸਟੋਰ ਨਾਲ 2029 ਤੱਕ ਤਿੰਨ ਤਿਆਰ ਹੋਣਗੇ ਇਹ ਟਾਵਰ
ਵੈਨਕੂਵਰ (ਏਕਜੋਤ ਸਿੰਘ):ઠਵਿਕਟੋਰੀਆ ਸ਼ਹਿਰ ਦੇ ਉੱਤਰੀ ਡਾਊਨਟਾਊਨ ਖੇਤਰ ਵਿੱਚ ਵੱਡੇ ਪੱਧਰ ਦਾ ਵਿਕਾਸ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ, ਜੋ ਆਉਣ ਵਾਲੇ ਸਾਲਾਂ ਵਿੱਚ ਸ਼ਹਿਰ ਦਾ ਰੂਪ ਬਦਲਣ ਜਾ ਰਿਹਾ ਹੈ। ਡਗਲਸ ਅਤੇ ਕੈਲੀਡੋਨੀਆ ਸਟ੍ਰੀਟ ਦੇ ਕੋਨੇ ਤੇ, ਜਿੱਥੇ ਕਦੇ ਵਾਈਟ ਸਪਾਟ ਰੈਸਟੋਰੈਂਟ ਅਤੇ ਕੈਪਿਟਲ ਸਿਟੀ ਸੈਂਟਰ ਹੋਟਲ ਸਥਿਤ ਸਨ, ਹੁਣ ਤਿੰਨ ਵੱਡੇ ਟਾਵਰਾਂ ਦਾ ਮਿਸ਼ਰਤ ਵਿਕਾਸ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਅਧੀਨ ਕੁੱਲ 505 ਕਿਰਾਏ ਦੇ ਘਰ, ਇੱਕ ਵੱਡਾ ਥ੍ਰਿਫ਼ਟੀ ਫੂਡਜ਼ ਗ੍ਰੋਸਰੀ ਸਟੋਰ, ਕਈ ਦੁਕਾਨਾਂ ਅਤੇ ਇੱਕ ਪਬਲਿਕ ਪਲਾਜ਼ਾ ਬਣਾਇਆ ਜਾਵੇਗਾ। ਇਹ ਵਿਕਾਸ ਹਡਸਨ ਡਿਸਟ੍ਰਿਕਟ ਦੇ ਨਾਲ ਸਥਿਤ ਹੈ, ਜੋ ਪਹਿਲਾਂ ਹੀ ਸ਼ਹਿਰ ਦੇ ਸਭ ਤੋਂ ਵੱਡੇ ਰਹਾਇਸ਼ੀ ਖੇਤਰਾਂ ਵਿੱਚੋਂ ਇੱਕ ਹੈ।
ਵਿਕਟੋਰੀਆ ਦੀ ਮੇਅਰ ਮੈਰੀਐਨ ਆਲਟੋ ਨੇ ਪ੍ਰੋਜੈਕਟ ਦੇ ਉਦਘਾਟਨ ਮੌਕੇ ਕਿਹਾ, ”ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਇਸ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋਵੇਗਾ। ਇਹ ਪ੍ਰੋਜੈਕਟ ਡਾਊਨਟਾਊਨ ਦੇ ਉੱਤਰੀ ਹਿੱਸੇ ਨੂੰ ਨਵੀਂ ਪਛਾਣ ਦੇਵੇਗਾ।”
ਇਹ ਪ੍ਰੋਜੈਕਟ ਤਿੰਨ ਕੰਕਰੀਟ ਟਾਵਰਾਂ ‘ਤੇ ਅਧਾਰਿਤ ਹੋਵੇਗਾ ઠਜਿਨ੍ਹਾਂ ਦੀ ਉਚਾਈ 16 ਤੋਂ 22 ਮੰਜਲਿਾਂ ਤੱਕ ਹੋਵੇਗੀ। ਬਿਲਡਿੰਗઠA, ਜੋઠBC Housing ਦੀ ਮਲਕੀਅਤ ਵਿੱਚ ਹੈ, ਵਿੱਚ 133 ਯੂਨਿਟ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ 20% ਘਰ ਬਾਜ਼ਾਰ ਦਰ ਤੋਂ ਸਸਤੇ ਹੋਣਗੇ।
ਬਿਲਡਿੰਗઠB ਅਤੇઠC, ਜੋઠChard Development ਦੁਆਰਾ ਸੰਭਾਲੀ ਜਾ ਰਹੀਆਂ ਹਨ, ਵਿੱਚ ਕ੍ਰਮਵਾਰ 218 ਅਤੇ 154 ਮਾਰਕੀਟ ਰੇਟ ਯੂਨਿਟਸ ਸ਼ਾਮਲ ਹਨ।
ਬੀ.ਸੀ. ਹਾਊਸਿੰਗ ਟਾਵਰ ਲਈ $73 ਮਿਲੀਅਨ ਦੀ ਫ਼ਾਇਨੈਨਸਿੰਗ ਅਤੇ $8 ਮਿਲੀਅਨ ਦਾ ਗ੍ਰਾਂਟ ਦਿੱਤਾ ਗਿਆ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਕਿਹਾ ਕਿ ”2029 ਤੱਕ ਜਦੋਂ ਘਰ ਤਿਆਰ ਹੋਣਗੇ, ਤਦੋਂ ਦੇ ਬਾਜ਼ਾਰ ਦਰ ਅਨੁਸਾਰ ਕੀਮਤਾਂ ਤਹਿ ਕੀਤੀਆਂ ਜਾਣਗੀਆਂ, ਪਰ 20% ਘਰ ਹਮੇਸ਼ਾਂ ਸਸਤੇ ਰੱਖੇ ਜਾਣਗੇ।”
ਫਲੈਟਾਂ ਦਾ ਆਕਾਰ 348 ਵਰਗ ਫੁੱਟ ਦੇ ਸਟੂਡੀਓ ਤੋਂ ਲੈ ਕੇ 971 ਵਰਗ ਫੁੱਟ ਤਿੰਨ ਬੈਡਰੂਮ ਵਾਲੇ ਘਰਾਂ ਤੱਕ ਹੋਵੇਗਾ। ਇਸ ਵਿੱਚੋਂ 30 ਘਰ ਐਕਸੇਸਬਲ ਜਾਂ ਅਡਾਪਟੇਬਲ ਡਿਜ਼ਾਇਨ ਵਿੱਚ ਬਣਾਏ ਜਾਣਗੇ।
ਪੂਰੇ ਪ੍ਰੋਜੈਕਟ ਵਿੱਚ 60,000 ਵਰਗ ਫੁੱਟ ਤੋਂ ਵੱਧ ਕਾਮਰਸ਼ੀਅਲ ਤੇ ਕਮਿਊਨਿਟੀ ਸਪੇਸ ਸ਼ਾਮਲ ਹੋਵੇਗਾ ઠਜਿਸ ਵਿੱਚ ਥ੍ਰਿਫ਼ਟੀ ਫੂਡਜ਼ ਦਾ 34,000 ਵਰਗ ਫੁੱਟ ਦਾ ਸਟੋਰ, ਇੱਕ 5,500 ਵਰਗ ਫੁੱਟ ਰੈਸਟੋਰੈਂਟ, 7,000 ਵਰਗ ਫੁੱਟ ਰੀਟੇਲ ਏਰੀਆ, ਅਤੇ 5,000 ਵਰਗ ਫੁੱਟ ਕੋ-ਵਰਕਿੰਗ ਦਫ਼ਤਰ ਸ਼ਾਮਲ ਹਨ।
ਇਸ ਦੇ ਨਾਲ ਬੱਚਿਆਂ ਲਈ ਡੇਅਕੇਅਰ ਸੈਂਟਰ ਵੀ ਬਣਾਇਆ ਜਾਵੇਗਾ, ਜਿਸ ਵਿੱਚ 44 ਬੱਚਿਆਂ ਦੀ ਸਮਰੱਥਾ ਹੋਵੇਗੀ। ਕੇਂਦਰ ਵਿੱਚ 8,600 ਵਰਗ ਫੁੱਟ ਦਾ ਪਬਲਿਕ ਪਲਾਜ਼ਾ ਬਣੇਗਾ ਜਿਸ ਵਿੱਚ ਬੈਠਕਾਂ, ਵਾਟਰ ਫੀਚਰ ਅਤੇ ਲੈਂਡਸਕੇਪ ਇਲਾਕਾ ਹੋਵੇਗਾ। ਰਸਤੇ ਸੁਧਾਰਾਂ ਵਿੱਚ ਨਵਾਂ ਸਿਗਨਲ ਇੰਟਰਸੈਕਸ਼ਨ, ਸਾਈਕਲ ਲੇਨ, ਅਤੇ ਵਿਸਤ੍ਰਿਤ ਬੂਲੇਵਾਰਡ ਸ਼ਾਮਲ ਹਨ।ઠChard Development ਦੇ ਪ੍ਰਧਾਨ ਬਾਇਰਨ ਚਾਰਡ ਨੇ ਕਿਹਾ, ”ਇਹ ਪ੍ਰੋਜੈਕਟ ਸਿਰਫ਼ ਰਿਹਾਇਸ਼ ਨਹੀਂ, ਸਗੋਂ ਇੱਕ ’15 ਮਿੰਟ ਨੇਬਰਹੁੱਡ’ ਦੀ ਦ੍ਰਿਸ਼ਟੀ ਹੈ ઠਜਿੱਥੇ ਘਰ, ਦੁਕਾਨਾਂ ਤੇ ਸੇਵਾਵਾਂ ਸਭ ਕੁਝ ਇੱਕ ਥਾਂ ਉਪਲਬਧ ਹੋਵੇ।” ਇਹ ਤਿੰਨ ਟਾਵਰਾਂ ਵਾਲਾ ਪ੍ਰੋਜੈਕਟ 2029 ਤੱਕ ਪੂਰਾ ਹੋਣ ਦੀ ਉਮੀਦ ਹੈ।ઠThis report was written by Ekjot Singh as part of the Local Journalism Initiative.

